ਪਤੀ-ਪਤਨੀ ਦੀ ਆਪਸੀ ਲੜਾਈ ''ਚ ਪਿਓ ਨੇ ਆਪਣੀ ਹੀ ਧੀ ਨੂੰ ਕੀਤਾ ਅੱਗ ਦੇ ਹਵਾਲੇ

02/03/2020 1:22:02 PM

ਮੋਗਾ (ਸੰਜੀਵ): ਇਕ ਹੀ ਘਰ 'ਚ ਵੱਖ-ਵੱਖ ਰਹਿਣ ਵਾਲੇ ਪਤੀ-ਪਤਨੀ ਦੀ ਆਪਸ 'ਚ ਲੜਾਈ ਹੋਣ ਕਾਰਣ ਪਿਉ ਨੇ ਆਪਣੀ ਛੋਟੀ ਧੀ ਦੇ ਸਿਰ 'ਚ ਤਵਾ ਮਾਰਿਆ ਅਤੇ ਹੱਥ ਅੱਗ 'ਚ ਪਾ ਦਿੱਤੇ, ਜਿਸ ਕਾਰਣ ਉਸ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਇਹ ਘਟਨਾ ਬੀਤੀ ਰਾਤ 9 ਵਜੇ ਦੀ ਹੈ। ਹਸਪਤਾਲ 'ਚ ਦਾਖਲ 17 ਸਾਲ ਦੀ ਅਰਸ਼ਦੀਪ ਕੌਰ ਦੀ ਮਾਤਾ ਚਰਨਜੀਤ ਕੌਰ ਨਿਵਾਸੀ ਪਿੰਡ ਰਾਮਿਆ ਨੇ ਦੱਸਿਆ ਕਿ ਅਸੀਂ ਪਤੀ-ਪਤਨੀ ਕਾਫੀ ਸਮੇਂ ਤੋਂ ਵੱਖ-ਵੱਖ ਰਹਿੰਦੇ ਹਨ, ਮੇਰੀ ਵੱਡੀ ਧੀ ਆਪਣੇ ਪਿਤਾ ਦੇ ਨਾਲ ਰਹਿੰਦੀ ਹੈ ਅਤੇ ਦੋ ਬੇਟੇ ਅਤੇ ਛੋਟੀ ਧੀ ਮੇਰੇ ਨਾਲ ਰਹਿੰਦੇ ਹਨ। ਬੀਤੀ ਰਾਤ ਮੇਰੇ ਪਤੀ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਣ ਉਹ ਮੇਰੇ ਵੱਡੇ ਬੇਟੇ ਅਤੇ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਕਰਨ ਲੱਗਾ। ਮੇਰੀ ਛੋਟੀ ਧੀ ਸਾਨੂੰ ਛੁਡਵਾਉਣ ਆਈ। ਪਿਤਾ ਨੇ ਛੋਟੀ ਧੀ ਦਾ ਹੱਥ ਫੜ੍ਹ ਕੇ ਬਲਦੀ ਅੱਗ 'ਚ ਪਾ ਦਿੱਤਾ ਅਤੇ ਅੱਗ ਨਾਲ ਸੜਿਆ ਤਵਾ ਚੁੱਕ ਕੇ ਸਿਰ 'ਚ ਮਾਰਿਆ, ਜਿਸ 'ਤੇ ਉਹ ਜ਼ਖਮੀ ਹੋ ਗਈ।

ਚਰਨਜੀਤ ਕੌਰ ਨੇ ਦੱਸਿਆ ਕਿ ਉਹ ਪੰਚਾਇਤ ਮੈਂਬਰ ਨੂੰ ਸੱਦ ਕੇ ਲਿਆਈ, ਜਿਸ ਨੇ ਘਰ ਦੇ ਕੱਪੜਿਆਂ ਨੂੰ ਲੱਗੀ ਅੱਗ ਨੂੰ ਬੁਝਾਇਆ ਅਤੇ ਬੱਧਨੀ ਕਲਾਂ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਜ਼ਖਮੀ ਧੀ ਨੂੰ ਐਂਬੂਲੈਂਸ ਰਾਹੀਂ ਬੱਧਨੀ ਕਲਾਂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਮੋਗਾ ਦੇ ਮਥੁਰਾਦਾਸ ਸਰਕਾਰੀ ਹਸਪਤਾਲ 'ਚ ਰੈਫਰ ਕੀਤਾ ਗਿਆ। ਏ. ਐੱਸ. ਆਈ ਨਾਇਬ ਸਿੰਘ ਨੇ ਦੱਸਿਆ ਕਿ ਦੋਨੋਂ ਬਾਪ ਅਤੇ ਉਸਦੀ ਵੱਡੀ ਧੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਜਾਂਚ ਜਾਰੀ ਹੈ।

Shyna

This news is Content Editor Shyna