ਵੋਟਰਾਂ ਦਾ ਫਤਵਾ ਸਿਰ ਮੱਥੇ, ਚੰਗੇ ਕੰਮਾਂ ਲਈ ਸਰਕਾਰ ਨੂੰ ਕਰਾਂਗੇ ਸਹਿਯੋਗ : ਭੱਠਲ

03/16/2022 10:24:51 AM

ਲਹਿਰਾਗਾਗਾ (ਜ.ਬ.) :‘‘ਪੰਜਾਬ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਲਹਿਰਾ 99 ਦੇ ਵੋਟਰਾਂ ਵੱਲੋਂ ਜੋ ਵੀ ਫ਼ਤਵਾ ਦਿੱਤਾ ਗਿਆ ਹੈ, ਉਹ ਸਿਰ ਮੱਥੇ ਪ੍ਰਵਾਨ ਹੈ, ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੰਗੇ ਕੰਮ ਲਈ ਪੂਰਾ ਸਹਿਯੋਗ ਕਰੇਗੀ।’’ ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣੇ ਨਿਵਾਸ ਸਥਾਨ’ ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ’ਚ ਕਾਂਗਰਸ ਦੀ ਹੋਈ ਹਾਰ ਦੀ ਸਮੀਖਿਆ ਲਈ ਪਾਰਟੀ ਹਾਈਕਮਾਨ ਵੱਲੋਂ ਵਿਸ਼ੇਸ਼ ਬੈਠਕ ਕੀਤੀ ਜਾ ਰਹੀ ਹੈ ਪਰ ਪੰਜਾਬ ’ਚ ਕਾਂਗਰਸੀ ਆਗੂਆਂ ਵੱਲੋਂ ਹਾਰ ਲਈ ਇਕ-ਦੂਜੇ ’ਤੇ ਲਾਏ ਜਾ ਰਹੇ ਇਲਜ਼ਾਮ ਗ਼ਲਤ ਹਨ ,ਚਾਹੀਦਾ ਇਹ ਹੈ ਕਿ ਆਗੂ ਇਕ-ਦੂਜੇ ’ਤੇ ਇਲਜ਼ਾਮ ਲਾਉਣ ਦੀ ਬਜਾਏ ਇਕਜੁੱਟ ਹੋ ਕੇ ਕੰਮ ਕਰਨ ਤਾਂ ਜੋ ਕਾਂਗਰਸ ਨੂੰ ਇਕ ਵਾਰ ਫਿਰ ਤੋਂ ਪੰਜਾਬ ’ਚ ਖੜ੍ਹਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਮੰਗੇਤਰ ਹੋਣ ਦਾ ਦਾਅਵਾ ਕਰਨ ਵਾਲੀ ਰੀਨਾ ਰਾਏ ਨੇ ਕੀਤੇ ਵੱਡੇ ਖ਼ੁਲਾਸੇ

ਬੀਬੀ ਭੱਠਲ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਨੂੰ ਕਦੇ ਨਹੀਂ ਭੁਲਾ ਸਕਦੇ,ਉਹ ਹਲਕੇ ਦੇ ਲੋਕਾਂ ਦੀ ਮਰਦੇ ਦਮ ਤਕ ਸੇਵਾ ਕਰਦੇ ਰਹਿਣਗੇ। ਇਸ ਮੌਕੇ ਜ਼ਿਲ੍ਹਾ ਸ਼ਿਕਾਇਤ ਕਮੇਟੀ ਮੈਂਬਰ ਐਡਵੋਕੇਟ ਰਜਨੀਸ਼ ਗੁਪਤਾ, ਨਤੀਸ਼ ਸਿੰਗਲਾ, ਰਤਨ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News