ਵੱਖ-ਵੱਖ ਪਿੰਡਾਂ ''ਚ ਕਈ ਪਰਿਵਾਰ ਅਕਾਲੀ ਦਲ ਤੇ ‘ਆਪ’ ਨੂੰ ਛੱਡ ਕਾਂਗਰਸ ਪਾਰਟੀ ''ਚ ਹੋਏ ਸ਼ਾਮਲ

11/25/2020 5:23:41 PM

ਜਲਾਲਾਬਾਦ (ਸੇਤੀਆ, ਟੀਨੂੰ) - ਹਲਕਾ ਜਲਾਲਾਬਾਦ ਅੰਦਰ ਵਿਧਾਇਕ ਰਮਿੰਦਰ ਆਵਲਾ ਦੀ ਕਾਰਗੁਜਾਰੀ ਨੂੰ ਦੇਖਦਿਆਂ ਲੋਕਾਂ ਦਾ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਵਿਧਾਇਕ ਰਮਿੰਦਰ ਆਵਲਾ ਅਰਨੀਵਾਲਾ ਜੈਲ ਨਾਲ ਸਬੰਧਤ ਅੱਧਾ ਦਰਜ਼ਨ ਦੇ ਕਰੀਬ ਪਿੰਡਾਂ 'ਚ ਦੌਰੇ ’ਤੇ ਪਹੁੰਚੇ, ਜਿੱਥੇ ਕਈ ਪਰਿਵਾਰ ਅਕਾਲੀ ਦਲ ਤੇ ‘ਆਪ’ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਪਿੰਡ ਜੰਡ ਵਾਲਾ ਭੀਮੇਸ਼ਾਹ ਦੇ 17 ਪਰਿਵਾਰ, ਜਿੰਨ੍ਹਾਂ 'ਚ ਹਰਪਾਲ ਸਿੰਘ, ਲਖਮੀਰ ਸਿੰਘ, ਤਲਵਿੰਦਰ ਸਿੰਘ, ਸਤਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਕਿਮੀ ਖੇੜਾ, ਜੱਜ ਸਿੰਘ, ਨਿਚਤਰ ਸਿੰਘ ਪ੍ਰਿੰਸ ਜੱਗਾ ਸਿੰਘ, ਸਤਨਾਮ ਸਿੰਘ, ਰੇਸ਼ਮ ਸਿੰਘ, ਮਹਿੰਦਰ ਕੁਮਾਰ, ਪਰਮਜੀਤ ਸਿੰਘ ਸ਼ਾਮਲ ਸਨ। 

ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ

ਇਸੇ ਤਰ੍ਹਾਂ ਢਾਣੀ ਚਿਰਾਗ ਦੇ 15 ਪਰਿਵਾਰ, ਜਿੰਨ੍ਹਾਂ 'ਚ ਡਾ. ਮਲਕੀਤ ਸਿੰਘ, ਪ੍ਰਧਾਨ ਗੁਰਜੀਤ ਸਿੰਘ, ਬੱਗਾ ਸਿੰਘ, ਕਰਨੈਲ ਸਿੰਘ, ਨਿਸ਼ਾਨ ਸਿੰਘ, ਮੰਗਤ ਸਿੰਘ, ਡਾ. ਗੁਰਮੀਤ ਸਿੰਘ, ਬਲਬੀਰ ਸਿੰਘ, ਜਗਤਾਰ ਸਿੰਘ, ਸ਼ੇਰ ਸਿੰਘ, ਮੰਗਤ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਰਾਜ ਰਾਣੀ, ਲਖਵਿੰਦਰ ਕੌਰ, ਸੀਮਾ ਰਾਣੀ ਸ਼ੁਮਿਲ ਹੋਏ। ਇਸੇ ਤਰ੍ਹਾਂ ਮਾਹੂਆਣਾ ਦੇ 12 ਪਰਿਵਾਰ ਬੂਟਾ ਸਿੰਘ, ਗੁਰਦੀਪ ਸਿੰਘ, ਹਰਮਨ ਦੀਪ ਸਿੰਘ, ਪੰਮਾ ਸਿੰਘ, ਸ਼ਿੰਦਰਪਾਲ ਸਿੰਘ, ਹਰਬੰਸ ਸਿੰਘ, ਹਰਪਾਲ ਕੌਰ, ਬਲਵੀਰ ਕੌਰ, ਪ੍ਰਕਾਸ਼ ਕੌਰ, ਜਗਵੀਰ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ। 

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

PunjabKesari

ਇਸ ਤੋਂ ਬਾਅਦ ਮੰਡੀ ਅਰਨੀਵਾਲਾ ਦੇ 5 ਪਰਿਵਾਰ ਪਿੰਦਰ ਸਿੰਘ, ਸੁਲੱਖਣ ਸਿੰਘ, ਲੱਖਾਂ ਸਿੰਘ, ਮਨਦੀਪ ਕੌਰ, ਦੀਪ ਸਿੰਘ, ਮਹਿੰਦਰ ਕੌਰ, ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਇਕਬਾਲ ਬਰਾੜ੍ਹ, ਬੱਬੂ ਆਵਲਾ, ਹਰਕੰਵਲ ਚੇਅਰਮੈਨ ਤੇ ਲਿੰਕਨ ਮਲਹੌਤਰਾਂ ਸ਼ਾਮਿਲ ਸਨ। ਇਸ ਮੌਕੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਵਿਧਾਇਕ ਰਮਿੰਦਰ ਆਵਲਾ ਨੇ ਸਿਰੋਪਾ ਪਾ ਕੇ ਪਾਰਟੀ 'ਚ ਸ਼ਾਮਲ ਕੀਤਾ ਤੇ ਨਾਲ ਹੀ ਪਾਰਟੀ 'ਚ ਬਣਦਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਮੌਕੇ ਵੱਖ-ਵੱਖ ਪਿੰਡਾਂ 'ਚ ਸੰਬੋਧਨ ਕਰਦਿਆਂ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਾ ਲੈ ਕੇ ਕਿਸਾਨਾਂ ਦੇ ਰੋਹ ਨੂੰ ਹੋਰ ਤੇਜ ਕਰ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਕੇਂਦਰ 'ਚ ਜੋ ਸਰਕਾਰਾਂ ਰਹੀਆਂ, ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਹਾਮੀ ਭਰੀ ਹੈ। ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾਂ ਕੰਮ ਕੀਤਾ ਅਤੇ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਪੱਖੋਂ ਮਜਬੂਤ ਬਨਾਉਣ ਲਈ ਕਈ ਤਰ੍ਹਾਂ ਦੇ ਫੰਡ ਜਾਰੀ ਕੀਤੇ ਪਰ ਵਰਤਮਾਨ ਸਮੇਂ ਅੰਦਰ ਕੇਂਦਰ ਸਰਕਾਰ ਦਾ ਫਰਮਾਨ ਕਿਸਾਨਾਂ ਨੂੰ ਕਿਸੇ ਵੀ ਪੱਖੋਂ ਮਨਜੂਰ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - Beauty Tips : ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੇ ਚਿਹਰੇ ਦੀ ਮਸਾਜ, ਹੋਵੇਗਾ ਫ਼ਾਇਦਾ


rajwinder kaur

Content Editor

Related News