ਮਾਲਵੇ ਦਾ ਇਹ ਪਿੰਡ ਹੈ 'ਵਿਕਾਊ', 'ਪਾਣੀ ਦੀ ਮਾਰ' ਤੋਂ ਅੱਕੇ ਪਿੰਡ ਵਾਸੀਆਂ ਨੇ ਲਿਆ ਫ਼ੈਸਲਾ

07/27/2022 10:44:37 AM

ਫਾਜ਼ਿਲਕਾ (ਸੁਖਵਿੰਦਰ) : ਹਲਕਾ ਬੱਲੂਆਣਾ ਦਾ ਪਿੰਡ ਰਾਮਗੜ੍ਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਾਣੀ ਦੀ ਮਾਰ ਹੇਠ ਆਉਣ ਕਾਰਨ ਪਿੰਡ ਵਾਸੀ ਪਿੰਡ ਛੱਡਣ ਲਈ ਮਜਬੂਰ ਹੋ ਗਏ ਹਨ ਅਤੇ ਪਿੰਡ ਨੂੰ ਵਿਕਾਊ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਦੇ ਮੁੰਡੇ ਵਿਵੇਕ ਸਹਾਰਣ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੁਕਤਸਰ ਖੇਤਰ ਵਿੱਚੋਂ ਲਗਭਗ 25 ਪਿੰਡਾਂ ਦਾ ਪਾਣੀ ਸਾਡੇ ਵੱਲ ਕੱਢਿਆ ਜਾਂਦਾ ਹੈ ਜਿਸ ਨਾਲ ਸਾਡੇ ਏਰੀਏ ਵਿਚ ਹੜ੍ਹ ਵਰਗਾ ਮਾਹੌਲ ਹੋ ਜਾਂਦਾ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ’ਚ ਇਕ ਵਾਰ ਫਿਰ ਤੋਂ ਬਗਾਵਤੀ ਸੁਰ ਤੇਜ਼

ਇਸ ਪਾਣੀ ਕਾਰਨ ਸਾਰੀਆਂ ਫ਼ਸਲਾਂ ਅਤੇ ਪਿੰਡ ਪਾਣੀ 'ਚ ਡੁੱਬ ਜਾਂਦਾ ਹੈ। ਪਿੰਡ ਵਾਸੀਆਂ ਦੀ ਇਸ ਪਰੇਸ਼ਾਨੀ ਲਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ। ਪਿੰਡ ਵੱਲੋਂ ਆਪਣੇ ਤੌਰ 'ਤੇ ਹੀ ਪਿੰਡ ਦੇ ਚਾਰੇ ਪਾਸੇ ਬੰਨ੍ਹ ਲਾ ਕੇ ਪਿੰਡ ਦਾ ਬਚਾਅ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਪਾਣੀ ਭਰਨ ਕਾਰਨ ਪਸ਼ੂਆਂ ਲਈ ਖਾਣ ਲਈ ਚਾਰਾ ਵੀ ਨਹੀਂ ਮਿਲਦਾ , ਜਿਸ ਕਾਰਨ ਕਈ ਪਸ਼ੂਆਂ ਦੀ ਤਾਂ ਮੌਤ ਹੋ ਜਾਂਦੀ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਨੂੰ ਬਚਾਇਆ ਜਾਵੇ ਜਾਂ ਫਿਰ ਪਿੰਡ ਨੂੰ ਪੰਜਾਬ 'ਚੋਂ ਕੱਢ ਕੇ ਕਿਸੇ ਹੋਰ ਸੂਬੇ ਨਾਲ ਜੋੜ ਦਿੱਤਾ ਜਾਵੇ । 

PunjabKesari

ਇਹ ਵੀ ਪੜ੍ਹੋ- ਤਲਵੰਡੀ ਸਾਬੋ 'ਚ ਵੱਡੀ ਵਾਰਦਾਤ: ਪਤੀ ਨੇ ਪਤਨੀ ਅਤੇ ਧੀ ਦਾ ਕੀਤਾ ਕਤਲ, ਪੁੱਤ ਨੇ ਭੱਜ ਕੇ ਬਚਾਈ ਜਾਨ

ਹੁੱਡਾ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਰਕਸ ਵਿਚ ਵੀ ਗੰਦਾ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਪਿੰਡ ਨੂੰ ਪੀਣ ਲਈ ਪਾਣੀ ਵੀ ਕਿਸੇ ਹੋਰ ਪਾਸੇ ਤੋਂ ਲੈ ਕੇ ਆਉਂਣਾ ਪੈਂਦਾ ਹੈ।  ਉਨ੍ਹਾਂ ਨੇ ਦੱਸਿਆ ਕਿ ਪਿੰਡ ਦੀ ਸ਼ਮਸ਼ਾਨ ਭੂਮੀ ਵਿੱਚ ਵੀ ਪਾਣੀ ਭਰਿਆ ਹੋਇਆ ਹੈ ਜੇਕਰ ਕੋਈ ਭਾਣਾ ਵਰਤ ਜਾਂਦਾ ਹੈ ਤਾਂ ਸਸਕਾਰ ਕਰਨ ਲਈ ਵੀ ਦੂਜੇ ਪਿੰਡ ਜਾਣਾ ਪੈਂਦਾ ਹੈ ।  ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਚਾਰੇ ਪਾਸੇ ਅਤੇ ਢਾਣੀਆਂ ਵਿਚ ਪਾਣੀ ਭਰਿਆ ਹੋਇਆ ਹੈ ਜਿਸ ਵਿਚ ਕਾਫ਼ੀ ਬਦਬੂਦਾਰ ਪਾਣੀ ਹੈ। ਉਸ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੈ। ਕਈ ਢਾਣੀਆਂ ਨੂੰ ਤਾਂ ਜਾਣ ਦਾ ਰਸਤਾ ਵੀ ਨਹੀਂ ਬਚਿਆ। ਉਨ੍ਹਾਂ ਨੂੰ ਬੜੀ ਪਰੇਸ਼ਾਨੀ ਨਾਲ ਉਸ ਪਾਣੀ ਤੋਂ ਟੱਪ ਕੇ ਆਪਣੇ ਘਰਾਂ ਤੱਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੇੜੇ ਮਾਰ ਕੇ ਫੋਟੋਆਂ ਖਿਚਵਾ ਕੇ ਸਿਰਫ਼ ਭਰੋਸਾ ਹੀ ਦਿੱਤਾ ਜਾਂਦਾ ਹੈ ਪਰ ਸਾਡੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News