ਪਿੰਡ ਭਾਗਸਰ ਤੋਂ ਕਿਸਾਨਾਂ ਦਾ 41ਵਾਂ ਜਥਾ ਟਰੈਕਟਰ ਟਰਾਲੀ ਤੇ ਟਿਕਰੀ ਬਾਰਡਰ ਤੇ ਜਾਣ ਲਈ ਹੋਇਆ ਰਵਾਨਾ

01/19/2021 2:09:42 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ / ਪਵਨ ਤਨੇਜਾ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਬੈਠੇ ਕਿਸਾਨਾਂ ਦੀ ਹਮਾਇਤ ਤੇ ਨਿੱਤ ਰੋਜ਼ ਟਿਕਰੀ ਬਾਰਡਰ ਤੇ ਜਥੇ ਭੇਜੇ ਜਾ ਰਹੇ ਹਨ। ਅੱਜ ਫਿਰ ਉਕਤ ਪਿੰਡ ਤੋਂ ਕਿਸਾਨਾਂ ਦਾ 41ਵਾਂ ਜਥਾ ਰਵਾਨਾ ਹੋਇਆ ਹੈ ਤੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸੁਖਚੈਨ ਸਿੰਘ , ਯਾਦਵਿੰਦਰ ਸਿੰਘ , ਗੁਰਪ੍ਰੀਤ ਸਿੰਘ , ਨਵਕਰਨ ਸਿੰਘ ,ਅਮਰੀਕ ਸਿੰਘ , ਇਕਬਾਲ ਸਿੰਘ ਖੋਸਾ , ਬੱਬੀ , ਰਾਜਵਿੰਦਰ ਸਿੰਘ ਤੇ ਅਜਾਇਬ ਸਿੰਘ ਆਦਿ ਮੌਜੂਦ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਹ ਲੜਾਈ ਜਿੱਤ ਕੇ ਹੀ ਵਾਪਸ ਪਰਤਣਗੇ। ਆਉਂਦੇ ਦੋ ਦਿਨਾਂ ਵਿੱਚ ਭਾਗਸਰ ਪਿੰਡ ਤੋਂ ਕਿਸਾਨਾਂ ਦੀਆਂ ਦੋ ਹੋਰ ਟਰਾਲੀਆਂ ਦਿੱਲੀ ਜਾਣਗੀਆਂ ।

Shyna

This news is Content Editor Shyna