ਕਲਯੁੱਗੀ ਮਾਂ ਦਾ ਕਾਰਾ, ਬੱਚਿਆਂ ਨੂੰ ਰੋਜ਼ ਪਿਲਾਉਂਦੀ ਸੀ ਸ਼ਰਾਬ

05/23/2019 1:08:20 AM

ਮੋਹਾਲੀ (ਜੱਸੋਵਾਲ)— ਮੋਹਾਲੀ ਦੇ ਪਿੰਡ ਗਿਗੇ ਮਾਜਰਾ ਦੇ ਰਹਿਣ ਵਾਲਾ ਗੁਰਪ੍ਰੀਤ ਸਿੰਘ ਜਿਸ ਦੀ ਪਿਛਲੇ ਦਿਨੀਂ ਵੀਡੀਓ ਵਾਇਰਲ ਹੋ ਗਈ ਸੀ, ਦਾ ਸੱਚ ਸਾਹਮਣੇ ਆਇਆ ਹੈ।  ਇਸ ਵੀਡੀਓ 'ਚ ਇਕ ਸਰਦਾਰ ਸਮੇਤ ਤਿੰਨ ਵਿਅਕਤੀ ਦੋ ਬੱਚਿਆਂ ਦੇ ਨਾਲ ਕਿਸੇ ਤੋਂ ਖੋਹ ਕੇ ਗੱਡੀ 'ਚ ਲਿਜਾਂਦੇ ਹਨ ਪਰ ਪਹਿਲੀ ਨਜ਼ਰ 'ਚ ਇਹ ਮਾਮਲਾ ਕਿਡਨੈਪਿੰਗ ਦਾ ਲੱਗਦਾ ਸੀ, ਜਿਵੇਂ ਹੀ ਇਸ ਦੀ ਅਸਲੀਅਤ ਸਾਹਮਣੇ ਆਈ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਜੋ ਬੱਚਿਆਂ ਨੂੰ ਗੱਡੀ 'ਚ ਬਿਠਾ ਕੇ ਲਿਜਾ ਰਿਹਾ ਸੀ, ਉਹ ਕੋਈ ਹੋਰ ਨਹੀਂ ਸਗੋਂ ਦੋਵੇਂ ਬੱਚਿਆਂ ਦਾ ਪਿਤਾ ਹੈ ਅਤੇ ਉਸ ਦੇ ਨਾਲ ਉਸ ਦੇ ਕੁਝ ਦੋਸਤ ਸਨ। 
ਪ੍ਰੈੱਸ ਕਾਨਫੰਰਸ ਜ਼ਰੀਏ ਉਨ੍ਹਾਂ ਨੇ ਦੱਸਿਆ ਕਿ ਉਸ ਦੀ ਪਤਨੀ ਰਮਨਜੋਤ ਪੰਚਕੂਲਾ 'ਚ ਰਹਿੰਦੀ ਹੈ, ਬੱਚਿਆਂ ਦੇ ਨਾਲ ਅਣਮਨੁੱਖੀ ਵਿਵਹਾਰ ਕਰ ਰਹੀ  ਸੀ ਅਤੇ ਇਸ ਤੋਂ ਦੇਖਿਆ ਨਹੀਂ ਗਿਆ। ਇਸ ਤੋਂ ਪਹਿਲਾਂ ਉਸ ਨੇ ਬੱਚਿਆਂ ਦੀ ਵੀਡੀਓ ਵੀ ਬਣਾਈ ਸੀ, ਜਿਸ 'ਚ ਬੱਚੇ ਨੰਗੇ ਘੁੰਮਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਸਕੂਲ ਨਹੀਂ ਭੇਜਿਆ ਜਾ ਰਿਹਾ ਸੀ, ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਬੱਚਿਆਂ ਨੂੰ ਸ਼ਰਾਬ ਪਿਲਾ ਕੇ ਸੁਲਾ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦੀ ਮਾਂ ਵੀ ਸ਼ਰਾਬ ਦੇ ਨਸ਼ੇ 'ਚ ਟੱਲੀ ਰਹਿੰਦੀ ਸੀ। ਸ਼ਰਾਬ ਬੱਚਿਆਂ ਨੂੰ ਇਸ ਲਈ ਦਿੱਤੀ ਜਾਂਦੀ ਸੀ ਤਾਂ ਕਿ ਉਹ ਜਲਦੀ ਸੌਂ ਜਾਣ। ਰਾਤ ਨੂੰ ਉਨ੍ਹਾਂ ਨੂੰ ਸਿਰਫ ਖਾਣੇ 'ਚ ਚਿਪਸ ਹੀ ਦਿੱਤੇ ਜਾਂਦੇ ਸਨ। ਉਨ੍ਹਾਂ ਦਾ ਮਾਮਾ ਕੁੱਟਮਾਰ ਕਰਕੇ ਬੱਚਿਆਂ ਨੂੰ ਕੱਪੜੇ ਵਾਲੀ ਮਸ਼ੀਨ 'ਚ ਬੰਦ ਕਰ ਦਿੰਦਾ ਸੀ। 


ਰਮਨਜੋਤ ਦੇ ਪਹਿਲੇ ਪਤੀ ਗੁਰਪ੍ਰੀਤ ਨੇ ਦੱਸਿਆ ਕਿ ਇਹ ਦੋਵੇਂ ਮੇਰੇ ਬੱਚੇ ਹਨ ਅਤੇ ਮੈਂ ਇਨ੍ਹਾਂ ਨੂੰ ਉਥੋਂ ਲੈ ਕੇ ਆਇਆ ਹਾਂ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੇਰਾ ਰਮਨਜੋਤ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਅਤੇ ਤਲਾਕ ਦਾ ਹੋਏ ਬਿਨਾਂ ਹੀ ਉਸ ਨੇ ਦੂਜਾ ਵਿਆਹ ਮਨੀਸ਼ ਦੇ ਨਾਲ ਕੀਤਾ  ਹੈ ਜੋ ਕਿ ਕਾਨੂੰਨੀ ਤੌਰ 'ਤੇ ਗਲਤ ਹੈ। ਉਸ ਨੇ ਇੱਥੋ ਤੱਕ ਵੀ ਕਿਹਾ ਕਿ ਅਮਨਜੋਤ ਨੇ ਪਤਾ ਨਹੀਂ ਹੋਰ ਕਿੰਨ੍ਹੇ ਵਿਆਹ ਕਰਵਾ ਕੇ ਕਿੰਨ੍ਹੇ ਘਰ ਬਰਬਾਦ ਕੀਤੇ ਹੋਣਗੇ।
ਇਸ ਦੇ ਨਾਲ ਹੀ ਮਨੀਸ਼ ਨੇ ਦੱਸਿਆ ਕਿ ਹੁਣ ਇਹ ਮੈਨੂੰ ਵੀ ਮਾਰਨ ਦੀ ਧਮਕੀ ਦੇ ਰਹੇ ਹਨ ਅਤੇ ਮੇਰੇ ਤੋਂ ਤਲਾਕ ਲੈਣ ਲਈ 10 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਜਦੋਂ ਕਿ ਗੁਰਪ੍ਰੀਤ ਨੇ ਦੱਸਿਆ ਕਿ ਉਸ ਦੇ ਹੋਰ ਵੀ ਦੋ ਬੱਚੇ ਹਨ ਜੋ ਕਿਸੇ ਅਨਾਥ ਆਸ਼ਰਮ 'ਚ ਰੱਖੇ ਹੋਏ ਹਨ। ਉਸ ਦੀ ਵੀ ਪੁਲਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਬੱਚੇ ਕੌਣ ਹਨ ਅਤੇ ਕਿਸ ਦੇ ਹਨ ਗੁਰਪ੍ਰੀਤ ਨੇ ਇਹ ਵੀ ਦੱਸਿਆ ਕਿ ਪੁਲਸ 'ਚ ਉਸ ਦੇ ਖਿਲਾਫ ਮਾਮਲੇ ਦਰਜ਼ ਕੀਤਾ ਸੀ ਪਰ ਜਦੋਂ ਉਨ੍ਹਾਂ ਨੂੰ ਜਾ ਕੇ ਪੁਲਸ ਨੂੰ ਅਸਲੀਅਤ ਦੱਸੀ ਤਾਂ ਪੁਲਸ ਵਾਲਿਆਂ ਦੇ ਵੀ ਹੋਸ਼ ਉੱਡ ਗਏ ਜਦੋਂ ਬੱਚਿਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਬੱਚਿਆਂ ਨੇ ਵੀ ਇਹ ਦੱਸਿਆ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਸ਼ਰਾਬ ਪਲਾਉਂਦੀ ਸੀ ਅਤੇ ਉਸ ਦੇ ਮਾਮਲੇ ਉਨ੍ਹਾਂ ਨੂੰ ਮਾਰਕੁੱਟ ਵੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਸਕੂਲ ਵੀ ਨਹੀਂ ਭੇਜਦੀ ਸੀ, ਬੱਚਿਆਂ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ ਗੁਰਪ੍ਰੀਤ ਅਤੇ ਮਨੀਸ਼ ਦੋਵੇਂ ਹੀ ਉਸ ਦੇ ਖਿਲਾਫ ਕਾਰਵਾਈ ਚਾਹੁੰਦੇ ਹਨ ਅਤੇ ਉਸ ਦੀ ਫੈਮਿਲੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ ਰਮਨਜੋਤ ਨੇ ਦੋਵਾਂ ਦੇ ਹੀ ਆਪਣੇ ਹੁਸਨ ਦੇ ਜਾਲ 'ਚ ਫਸਾ ਕੇ ਵਿਆਹ ਕੀਤਾ ਸੀ ਹੁਣ ਇਹ ਹੋਵੇਗਾ ਕਿ ਪੁਲਸ ਇਸ ਮਾਮਲੇ ਨੂੰ ਕਿਸ ਤਰ੍ਹਾਂ ਸੁਲਝਾਉਂਦੀ ਹੈ ਅਤੇ ਕਿ ਕਾਰਵਾਈ ਕਰਦੀ ਹੈ ਫਿਲਹਾਲ ਰਮਨਜੋਤ ਕੌਰ ਅਤੇ ਉਸ ਦੀ ਫੈਮਿਲੀ ਘਰ ਤੋਂ ਫਰਾਰ ਹਨ ਅਤੇ ਪੁਲਸ ਉਨ੍ਹਾਂ ਨੂੰ ਫੜਨ ਦੇ ਲਈ ਛਾਪੇਮਾਰੀ ਕਰ ਰਹੀ ਹੈ।

satpal klair

This news is Content Editor satpal klair