ਵੈਟਨਰੀ ਯੂਨੀਵਰਸਿਟੀ ਨੇ ਵੈਬੀਨਾਰ ਰਾਹੀਂ ਮਨਾਇਆ ਵਿਸ਼ਵ ਐਂਟੀਮਾਇਕਰੋਬੀਅਲ ਜਾਗਰੂਕਤਾ ਹਫ਼ਤਾ

11/26/2020 10:08:24 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਾਲਾ ਪਸਾਰ ਸਿੱਖਿਆ ਨੇ ਵਿਸ਼ਵ ਐਂਟੀਮਾਈਕਰੋਬੀਅਲ ਜਾਗਰੂਕਤਾ ਹਫ਼ਤਾ ਮਨਾਉਣ ਲਈ ਵੈਬੀਨਾਰ ਦਾ ਆਯੋਜਨ ਕੀਤਾ। ਵਿਸ਼ਵ ਸਿਹਤ ਸੰਗਠਨ ਦਵਾਈਆਂ ਦੀ ਵਧ ਵਰਤੋਂ ਨਾਲ ਹੋਣ ਵਾਲੇ ਸੰਕਰਮਣ ਤੋਂ ਬਚਾਅ ਲਈ ਜਨਤਾ, ਸਿਹਤ ਕਰਮਚਾਰੀਆਂ ਅਤੇ ਨੀਤੀ ਨਿਰਮਾਤਾਵਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 18-24 ਨਵੰਬਰ ਨੂੰ ਮਨਾਉਂਦਾ ਹੈ। ਇਸ ਵਿਸ਼ੇ ’ਤੇ ਵਿਚਾਰ ਸਾਂਝੇ ਕਰਦਿਆਂ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਵਿਸ਼ਵ ਐਂਟੀਮਾਈਕਰੋਬੀਅਲ ਹਫ਼ਤੇ ਦਾ ਉਦੇਸ਼ ਵਿਸ਼ਵ ਪੱਧਰ ’ਤੇ ਦਵਾਈਆਂ ਦੀ ਵਰਤੋਂ ਵਿਚ ਹੋ ਰਹੀ ਲਾਪਰਵਾਹੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। 

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪਸ਼ੂਆਂ ’ਤੇ ਐਂਟੀਬਾਇਓਟਿਕ ਦਵਾਈਆਂ ਦੀ ਲਾਪਰਵਾਹੀ ਨਾਲ ਵਰਤੋਂ ਹੋਣ ਕਾਰਨ ਮਨੁੱਖਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਇਸ ਮੌਕੇ ਉਨ੍ਹਾਂ ਨੇ ਪਸ਼ੂ ਪਾਲਣ ਦੇ ਖੇਤਰ ਵਿਚ ਐਂਟੀਬਾਇਓਟਿਕਸ ਦੀ ਲੋੜ ਤੋਂ ਵਧ ਵਰਤੋਂ ਹੋਣ ਕਾਰਨ ਆਪਣੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਵੈਬੀਨਾਰ ਪਸ਼ੂ ਪਾਲਕਾਂ ਨੂੰ ਐਂਟੀਬਾਇਓਟਿਕਸ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਆਯੋਜਿਤ ਕੀਤਾ ਗਿਆ ਸੀ।

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

ਡਾ. ਰਾਕੇਸ਼ ਕੁਮਾਰ ਸ਼ਰਮਾ, ਪ੍ਰੋਫ਼ੈਸਰ ਅਤੇ ਮੁਖੀ, ਪਸ਼ੂ ਪਾਲਣ ਅਤੇ ਚਿਕਿਤਸਾ ਪਸਾਰ ਸਿੱਖਿਆ ਵਿਭਾਗ ਇਸ ਵੈਬੀਨਾਰ ਦੇ ਬੁਲਾਰੇ ਸਨ। ਡਾ. ਸ਼ਰਮਾ ਨੇ ਪਸ਼ੂਆਂ ’ਤੇ ਐਂਟੀਬਾਇਓਟਿਕ ਦਵਾਈਆਂ ਦੀ ਵਿਆਪਕ ਵਰਤੋਂ ਦੇ ਖਤਰਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਇਹ ਅਭਿਆਸ ਪਸ਼ੂਆਂ ਦੀ ਸਿਹਤ ਦੇ ਨਾਲ-ਨਾਲ ਪਸ਼ੂ ਉਤਪਾਦਾਂ ਦੇ ਖਪਤਕਾਰਾਂ ਲਈ ਵੀ ਨੁਕਸਾਨਦੇਹ ਹੈ। ਡਾ. ਸ਼ਰਮਾ ਨੇ ਫਿਰ ਸਰੋਤਿਆਂ ਨੂੰ ਅਜਿਹੀਆਂ ਸਥਿਤੀਆਂ ਬਾਰੇ ਜਾਣੂ ਕਰਵਾਇਆ, ਜਿਨ੍ਹਾਂ ਨੂੰ ਐਂਟੀਬਾਇਓਟਿਕਸ ਦੀ ਵਰਤੋਂ ਦੀ ਜ਼ਰੂਰਤ ਨਹੀਂ ਹੁੰਦੀ।

ਪੜ੍ਹੋ ਇਹ ਵੀ ਖਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ

ਉਨ੍ਹਾਂ ਨੇ ਦੱਸਿਆ ਕਿ ਐਂਟੀਬਾਇਓਟਿਕਸ ਦੀ ਵਰਤੋਂ ਸੰਬੰਧੀ ਫ਼ੈਸਲਾ ਲੈਣ ਲਈ ਬੀਮਾਰੀ ਦੀ ਸਹੀ ਪਛਾਣ ਕਰਨਾ ਜ਼ਰੂਰੀ ਹੈ। ਅਜਿਹਾ ਕਰਨ ਨਾਲ ਐਂਟੀਬਾਇਓਟਿਕਸ ਦੀ ਵਰਤੋਂ ਨੂੰ ਲੋੜੀਂਦਾ ਪੱਧਰ ਤਕ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਡੇਅਰੀ ਪਸ਼ੂਆਂ ਵਿਚ ਬੀਮਾਰੀਆਂ ਦੀ ਰੋਕਥਾਮ ਲਈ ਅਹਿਮ ਸੁਝਾਅ ਵੀ ਸਾਂਝੇ ਕੀਤੇ। ਡਾ. ਜਸਵਿੰਦਰ ਸਿੰਘ ਅਤੇ ਡਾ. ਅਰੁਨਬੀਰ ਸਿੰਘ ਨੇ ਇਸ ਵੈਬੀਨਾਰ ਨੂੰ ਆਯੋਜਿਤ ਕੀਤਾ। ਇਸ ਵੈਬੀਨਾਰ ਵਿਚ ਪਸ਼ੂ ਪਾਲਕਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਯੂਨੀਵਰਸਿਟੀ ਵਲੋਂ ਨਿਯਮਤ ਤੌਰ ’ਤੇ ਪਸ਼ੂ ਪਾਲਕਾਂ ਦੀ ਜਾਗਰੂਕਤਾ ਲਈ ਆਨਲਾਈਨ ਸਿਖਲਾਈ ਪ੍ਰੋਗਰਾਮ ਅਤੇ ਵੈਬੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ''ਵੱਡੀ ਇਲਾਇਚੀ'' ਦੀ ਵਰਤੋਂ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ

rajwinder kaur

This news is Content Editor rajwinder kaur