ਗੱਡੀਆਂ ਦੀ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ, ਦੋ ਫਰਾਰ

08/06/2020 6:00:17 PM

ਫਿਰੋਜ਼ਪੁਰ (ਹਰਚਰਨ,ਬਿੱਟੂ): ਐੱਸ.ਐੱਸ.ਪੀ. ਭੁਪਿੰਦਰ ਸਿੰਘ ਫਿਰੋਜ਼ਪੁਰ ਅਤੇ ਡੀ.ਐੱਸ.ਪੀ. ਦਿਹਾਤੀ ਸਤਨਾਮ ਸਿੰਘ ਦੇ ਨਿਰਦੇਸ਼ਾਂ ਤਹਿਤ ਥਾਣਾ ਕੁਲਗੜ੍ਹੀ ਦੇ ਮੁਖੀ ਅਭਿਨਵ ਚੌਹਾਨ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਬਰਨਾਲਾ 'ਚ ਮਿਲਿਆ ਨਵ-ਜੰਮੇ ਬੱਚੇ ਦਾ ਸਿਰ, ਦੇਖ ਕੰਬ ਜਾਵੇਗੀ ਰੂਹ

ਜਾਣਕਾਰੀ ਮੁਤਾਬਕ ਜੌਹਨ ਪੁੱਤਰ ਕੁੰਦਨ ਲਾਲ ਪਿੰਡ ਕੁੰਡੇ, ਰਵੀ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਏਕਤਾ ਕਾਲੌਨੀ ਅਲੀ ਕੇ, ਮਨਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਮਲਕੀਤ ਸਿੰਘ ਵਾਸੀ ਰੁਕਨਾ ਮੁੰਗਲਾ ਤਿੰਨੇ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਨਿਸ਼ਾਨਦੇਹੀ ਤੇ 2 ਮਹਿੰਦਰਾ ਪੀਕਪ ਅਤੇ ਪਲਸਰ ਮੋਟਰਸਾਇਕਲ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਚਰਨਜੀਤ ਸਿੰਘ ਉਰਫ ਹੈਪੀ ਜੋ ਕਿ ਟੈਕਸੀ ਸਟੈਂਡ 'ਤੇ ਆਪਣੀ ਪਤਨੀ ਨਾਲ ਜਾ ਕੇ ਭੋਲੇ ਕਿਸਮ ਦੇ ਡਰਾਈਵਰਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਇਹ ਦੱਸਿਆ ਕਿ ਉਨ੍ਹਾਂ ਦੀ ਬਦਲੀ ਦੂਜੇ ਜ਼ਿਲ੍ਹੇ 'ਚ ਹੋ ਗਈ ਹੈ ਅਤੇ ਉਨ੍ਹਾਂ ਨੇ ਆਪਣਾ ਸਮਾਨ ਲੈ ਕੇ ਆਉਣਾ ਹੈ। ਆਪਣੇ ਆਪ ਨੂੰ ਮੁਲਾਜ਼ਮ ਦੱਸ ਕੇ ਕਿਰਾਏ ਤੇ ਗੱਡੀ ਲੈ ਕੇ ਆਉਂਦੇ ਸਨ, ਪਰ ਰਸਤੇ 'ਚ ਹੀ ਉਹ ਡਰਾਈਵਰ ਨੂੰ ਰੋਟੀ ਖੁਆਉਣ ਦੇ ਬਹਾਨੇ ਗੱਡੀ ਭਜਾ ਕੇ ਲੈ ਜਾਂਦੇ ਸਨ।ਪੁਲਸ ਨੇ ਦੱਸਿਆ ਕਿ ਚਰਨਜੀਤ ਸਿੰਘ ਉਰਫ ਹੈਪੀ ਅਤੇ ਉਸ ਦੀ ਪਤਨੀ ਜੀਤੂ ਵਾਸੀ ਰਾਏਕੋਟ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜਿਹੜੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਉਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਦਾਜ ਦੇ ਲੋਭੀਆਂ ਦੀ ਕਰਤੂਤ, ਮੰਗ ਪੂਰੀ ਨਾ ਹੋਣ 'ਤੇ ਨੂੰਹ ਤੇ ਬੱਚਿਆਂ ਨੂੰ ਦਿੱਤੀ ਇਹ ਸਜ਼ਾ


Shyna

Content Editor

Related News