ਵਾਹਨ ਚੋਰ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ , 20 ਮੋਟਰਸਾਈਕਲ ਅਤੇ 2 ਕਾਰਾਂ ਬਰਾਮਦ

03/26/2021 2:56:31 PM

ਬਠਿੰਡਾ (ਜ.ਬ)- ਸੀ.ਆਈ.ਏ 2 ਵਲੋਂ ਇਕ ਵਾਹਨ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 20 ਮੋਟਰਸਾਈਕਲ ਅਤੇ 2 ਕਾਰਾਂ ਬਰਾਮਦ ਕੀਤੀਆ ਹਨ। ਜਾਣਕਾਰੀ ਅਨੁਸਾਰ ਪੁਲਸ ਵਲੋਂ ਚੋਰ ਗਿਰੋਹ ਨੂੰ ਕਾਬੂ ਕਰਨ ਲਈ ਸੀ.ਆਈ.ਏ-2 ਦੇ ਇੰਚਾਰਜ ਜਸਵੀਰ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ।

ਟੀਮ ਵਲੋਂ ਬੀੜ ਤਲਾਬ ਬਸਤੀ ਨੰਬਰ 1 ਵਿਖੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਸਿੰਘ, ਸੋਨੂੰ ਵਾਸੀ ਗਿੱਦੜਵਾਹਾ ,ਸੁਖਦੇਵ ਸਿੰਘ ਵਾਸੀ ਲਾਲਵਾਈ ਅਤੇ ਬਲਜਿੰਦਰ ਸਿੰਘ ਵਾਸੀ ਰਾਈਆ ਵਲੋਂ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਵਾਹਨ ਚੋਰੀ ਕਰਦੇ ਹਨ। ਉਕਤ ਮੁਲਜ਼ਮ ਅੱਜ ਇਕ ਕਾਰ ਵਿਚ ਸਵਾਰ ਹੋ ਕਿ ਚੋਰੀ ਦੇ ਵਾਹਨ ਵੇਚਣ ਦੀ ਫਿਰਾਕ ਵਿਚ ਹਨ। ਪੁਲਸ ਵਲੋਂ ਸੂਚਨਾ ਦੇ ਆਧਾਰ ’ਤੇ ਚਾਰੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 20 ਮੋਟਰਸਾਈਕਲ ਅਤੇ 2 ਕਾਰਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News