ਵਰਦੇਵ ਮਾਨ ਦੇ ਜੋਨ ''ਚ ਸੁਖਬੀਰ ਬਾਦਲ ਨੇ ਕੀਤਾ ਚੋਣ ਜਲਸੇ ਨੂੰ ਸੰਬੋਧਨ

10/15/2019 11:39:23 PM

ਗੁਰੂਹਰਸਹਾਏ, (ਪ੍ਰਦੀਪ ਕਾਲੜਾ) : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੂੰ ਵਿਧਾਨ ਸਭਾ ਹਲਕਾ ਜਲਾਲਾਬਾਦ 'ਚ ਹੋ ਰਹੀ ਜ਼ਿਮਨੀ ਚੋਣ 'ਚ 20 ਪਿੰਡਾਂ ਦਾ ਜੋਨ ਬਣਾ ਕੇ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵਲੋਂ ਜੋਨ ਇੰਚਾਰਜ ਲਗਾਇਆ ਗਿਆ ਹੈ।  ਵਰਦੇਵ ਸਿੰਘ ਮਾਨ ਨੂੰ ਮਿਲੇ 20 ਪਿੰਡਾਂ ਦੇ ਜੋਨ 'ਚ ਅੱਜ ਦੇਰ ਸ਼ਾਮ ਪਿੰਡ ਅਰਾਂਈਆਂ ਵਾਲਾ ਵਿਚ ਇਕ ਵਿਸ਼ਾਲ ਰੈਲੀ ਸੁਖਬੀਰ ਬਾਦਲ ਵਲੋਂ ਕੀਤੀ ਗਈ। ਇਸ ਰੈਲੀ 'ਚ ਵਰਦੇਵ ਮਾਨ ਨੇ ਆਪਣੇ ਜੋਨ 'ਚੋਂ ਵੱਡੀ ਗਿਣਤੀ 'ਚ ਲੋਕਾਂ ਦਾ ਇੱਕਠ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਜੋਨ 'ਚੋਂ ਵੱਡੀ ਲੀਡ ਨਾਲ ਡਾ. ਰਾਜ ਸਿੰਘ ਟਿੱਬੀਪੁਰ ਨੂੰ ਦਿਵਾਉਣਗੇ।
ਵਰਦੇਵ ਮਾਨ ਵਲੋਂ ਪਿਛਲੇ 20 ਦਿਨਾਂ ਤੋਂ ਗੁਰੂਹਰਸਹਾਏ ਹਲਕੇ ਦੇ ਬੀ. ਜੇ. ਪੀ.-ਅਕਾਲੀ ਦਲ ਤੇ ਯੂਥ ਅਕਾਲੀ ਆਗੂਆਂ ਦੀਆਂ ਵੱਖ-ਵੱਖ ਪਿੰਡਾਂ 'ਚ ਡਿਊਟੀਆਂ ਲਗਾ ਕੇ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉੁਮੀਦਵਾਰ ਡਾ. ਰਾਜ ਸਿੰਘ ਟਿੱਬੀਪੁਰਾ ਦੇ ਹੱਕ 'ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਕਾਲੀ ਦਲ ਸਰਕਾਰ ਸਮੇਂ ਚਲਾਈਆਂ ਲੋਕ ਭਲਾਈ ਸਕੀਮਾਂ 'ਤੇ ਕੀਤੇ ਗਏ ਪਿੰਡਾਂ 'ਚ ਵਿਕਾਸ ਦੇ ਕੰਮਾਂ ਤੋਂ ਵੀ ਜਾਣੂ ਕਰਵਾ ਕੇ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨਰਦੇਵ ਸਿੰਘ ਬੋਬੀ ਮਾਨ ਵਲੋਂ ਵੀ ਵੱਡੇ ਪੱਧਰ 'ਤੇ ਨੁਕੜ ਮੀਟਿੰਗਾਂ ਕਰਕੇ ਪਾਰਟੀ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜਸਪ੍ਰੀਤ ਸਿੰਘ ਮਾਨ, ਗੁਰਵਿੰਦਰ ਗਿੱਲ, ਗੁਰਪਾਲ ਭੰਡਾਰੀ, ਅਮਨਦੀਪ ਸਿੱਧੂ, ਭਜਨ ਸਿੰਘ ਸਿੱਧੂ, ਕੁਲਦੀਪ ਸਮਰਾ, ਮਨਜੀਤ ਗੋਲਾ ਯੂਥ ਆਗੂ, ਦੇਸ਼ ਸਿੰਘ ਬਿੱਲੀਮਾਰ, ਹਰਜਿੰਦਰ ਸਿੱਧੂ ਪੰਪ ਵਾਲਾ, ਗੁਰਮੀਤ ਮਾਨ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ।


Related News