ਵੈਲੇਨਟਾਈਨ ਵੀਕ ਦਾ ਚੌਥਾ ਦਿਨ : ਪਿਆਰ ਦੀ ਪਹਿਲੀ ਨਿਸ਼ਾਨੀ ਬਣਿਆ ‘ਟੈਡੀ ਬੀਅਰ’

02/10/2021 12:16:43 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਤੇਰੀ ਮੇਰੀ ਦੋਸਤੀ ਕਾ ਅਫਸਾਨਾ ਵੀ ਹੈ, ਇਸ ਮੇਂ ਪਿਆਰ ਦਾ ਖਜ਼ਾਨਾ ਵੀ ਹੈ ... ਇਸ ਲਿਏ ਚਾਹਤੇ ਹੈ ਆਪਸੇ ਟੈਡੀ ਬੀਅਰ ਮਾਂਗਨਾ ਔਰ ਆਜ ਤੋਂ ਮਾਂਗਨੇ ਦਾ ਬਹਾਨਾ ਭੀ ਹੈ। ਹੈਪੀ ਟੈਡੀ ਬੀਅਰ ਡੇ। ਜੀ ਹਾਂ, ਅੱਜ ਅਸੀਂ ਗੱਲ ਕਰ ਰਹੇ ਹਾਂ ਟੈਡੀ ਬੀਅਰ-ਡੇ ਦੀ। ਅੱਜ ਕੱਲ ਟੈਡੀ-ਡੇ ਟੀਨਏਜਰਜ ’ਚ ਬਹੁਤ ਪਸੰਦ ਕੀਤੀ ਜਾਂਦਾ ਹੈ। ਖਾਸ ਤੌਰ ’ਤੇ ਕੁੜੀਆਂ ਨੂੰ ਇਹ ਬੇਹੱਦ ਪਸੰਦ ਹੁੰਦਾ ਹੈ, ਇਸ ਲਈ ਗਰਲਫ੍ਰੈਂਡ ਨੂੰ ਖੁਸ਼ ਕਰਨਾ ਹੋਵੇ ਤਾਂ ਟੈਡੀ ਬੀਅਰ ਬੈਸਟ ਗਿਫ਼ਟ ਹੋ ਸਕਦਾ ਹੈ ਜਾਂ ਫਿਰ ਆਪਣਾ ਹਾਲ ਏ ਦਿਲ ਬਿਆਨ ਕਰਨਾ ਹੋਵੇ ਤਾਂ ਵੀ ਇਹ ਬੜੇ ਕੰਮ ਦੀ ਚੀਜ਼ ਸਾਬਿਤ ਹੋ ਸਕਦਾ ਹੈ। ਟੈਡੀ ਬੀਅਰ ਰਿਸ਼ਤਿਆਂ ’ਚ ਕਿਊਟਨੈੱਸ ਅਤੇ ਸਾਫਟਨੈੱਸ ਲੈ ਕੇ ਆਉਂਦਾ ਹੈ। ਅਜਿਹੇ ’ਚ ਰਿਸ਼ਤਿਆਂ ਵਿਚ ਮਿਠਾਸ ਲੈਣ ਦੇ ਲਈ ਟੈਡੀ-ਡੇ ਸੈਲੀਬ੍ਰੇਟ ਕਰ ਸਕਦੇ ਹਨ। ਕਬੀਰ ਦਾਸ ਜੀ ਕਹਿੰਦੇ ਹਨ ਕਿ ਢਾਈ ਅੱਖਰ ਪ੍ਰੇਮ ਦੇ ਪੜ੍ਹੇ ਸੋ ਪੰਡਿਤ ਹੋਏ।

ਸੰਤ ਵੈਲੇਨਟਾਈਨ ਵੀ ਅਜਿਹੇ ਹੀ ਮਹਾਨ ਸੰਤ ਸਨ, ਜਿਨ੍ਹਾਂ ਨੇ ਪਿਆਰ ਲਈ ਆਪਣੇ ਜੀਵਨ ਦੀ ਅਹੁਤੀ ਦੇ ਦਿੱਤੀ ਅਤੇ ਉਨ੍ਹਾਂ ਦੀ ਯਾਦ ’ਚ ਵੈਲੇਨਟਾਈਨ-ਡੇ ਯਾਨੀ ਪਿਆਰ ਦਾ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਦੀਆਂ ਖੁਸ਼ੀਆਂ ਨੂੰ ਮਨਾਉਣ ਲਈ ਬਾਜ਼ਾਰਾਂ ’ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਜ਼ਰ ਨਹੀਂ ਆ ਰਹੀ। ਅੱਜ ਵੈਲੇਨਟਾਈਨ-ਡੇ ਦਾ ਚੌਥਾ ਦਿਨ ਟੈਡੀ-ਡੇ ਦਾ ਚੌਥਾ ਦਿਨ ਟੈਡੀ-ਡੇ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਨੌਜਵਾਨਾਂ ’ਚ ਭਾਰੀ ਕ੍ਰੇਜ ਪਾਇਆ ਜਾ ਰਿਹਾ ਹੈ।

ਟੈਡੀ ਬੀਅਰ ਨਾਲ ਸਜੀਆਂ ਗਿਫਟ ਗੈਲਰੀਆਂ
ਪ੍ਰੇਮ ਦਾ ਇਜ਼ਹਾਰ ਕਰਨ ਲਈ ਨੌਜਵਾਨ ਮੁੰਜੇ-ਕੁੜੀਆਂ ਦੋਵੇਂ ਗਿਫਟ ਵਾਲੀ ਦੁਕਾਨ ਦੇ ਚੱਕਰ ਲਾਉਂਦੇ ਹਨ ਤਾਂ ਕਿ ਆਪਣੇ ਕਰੀਬੀ ਦੋਸਤ ਨੂੰ ਗਿਫਟ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਣ। ਗੈਲਰੀਆਂ ਵੀ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਪੂਰੀ ਤਰ੍ਹਾਂ ਨਾਲ ਸਜ ਚੁੱਕੀਆਂ ਹਨ। ਕਿਤੇ ਗੁਲਾਬ ਤਾਂ ਕਿਤੇ ਲਾਲ ਰੰਗ ਦੇ ਸਾਫਟ ਟੁਆਏ ਤਾਂ ਕਿਤੇ ਪਿਆਰ ਭਰੇ ਸ਼ਬਦਾਂ ਨਾਲ ਸਜੇ ਕਾਰਡ ਦੀ ਭਰਮਾਰ ਹੈ। ਟੈਡੀ ਬੀਅਰ ਪਿਆਰ ਜਤਾਉਣ ਦਾ ਇਕ ਬਿਹਤਰੀਨ ਸਾਧਨ ਹੈ। ਉਂਝ ਤਾਂ ਟੈਡੀ ਬੀਅਰ ਘਰ ਦੀ ਸ਼ੋਭਾ ਵਧਾਉਣ ਅਤੇ ਬੱਚਿਆਂ ਖੇਡਣ ਲਈ ਇਕ ਖਿਡੌਣਾ ਬਣਦਾ ਹੈ ਪਰ ਹਰ ਸਾਲ ਲਵਰਜ ਵੀਕ ਦੀ ਕੜੀ ’ਚ ਆਉਣ ਵਾਲੇ ਟੈਡੀ ਬੀਅਰ- ਨੇ ਇਕ ਵੱਖਰੀ ਪਛਾਣ ਬਣਾਈ ਹੋਈ ਹੈ।

ਵੈਲੇਨਟਾਈਨ ਵੀਕ ਦਾ ਖਾਸ ਦਿਨ ਹੈ ਟੈਡੀ-ਡੇ
ਰੋਟਰੀ ਕਲੱਬ ਸੁਨਾਮ ਦੇ ਜਨਰਲ ਸਕੱਤਰ ਸੁਮਿਤ ਬੰਦਲਿਸ਼ ਦਾ ਕਹਿਣਾ ਹੈ ਕਿ ਇਹ ਵੈਲੇਨਟਾਈਨ ਵੀਕ ਦਾ ਖਾਸ ਦਿਨ ਹੈ। ਇਸ ਦਿਨ ਜ਼ਿਆਦਾਤਰ ਦੋਸਤ ਇਕ-ਦੂਜੇ ਨੂੰ ਟੈਡੀ ਗਿਫਟ ਕਰਦੇ ਹਨ, ਜੋ ਯਾਦਗਾਰ ਬਣਦਾ ਹੈ। ਟੈਡੀ ਜਿੰਨਾ ਵੱਡਾ ਹੋਵੇਗਾ ਦੋਸਤ ਦੇ ਚਿਹਰੇ ’ਤੇ ਮੁਕਸਾਨ ਉਨੀ ਹੀ ਵੱਡੀ ਆਵੇਗੀ।

ਟੈਡੀ ਬੀਅਰ ਭੇਟ ਕਰ ਕੇ ਵਧਾਉਣਾ ਚਾਹੀਦਾ ਹੈ ਪਿਆਰ
ਬਰਨਾਲਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਉਮੇਸ਼ ਬਾਂਸਲ ਅਨੁਸਾਰ ਇਸ ਦਿਨ ਨੂੰ ਸਿਰਫ਼ ਨੌਜਵਾਨ ਮੁੰਡੇ-ਕੁੜੀਆਂ ਦੇ ਪ੍ਰੇਮ ਨਾਲ ਨਹੀਂ ਜੋੜਣਾ ਚਾਹੀਦਾ ਸਗੋਂ ਇਕ-ਦੂਜੇ ਨੂੰ ਗਿਫਟ ਰਾਹੀਂ ਟੈਡੀ ਬੀਅਰ ਭੇਟ ਕਰ ਕੇ ਪਿਆਰ ਵਧਾਉਣਾ ਚਾਹੀਦਾ ਹੈ। ਇਹ ਪਿਆਰ ਘਰ ਦੇ ਮੈਂਬਰਾਂ ਪ੍ਰਤੀ ਹੁੰਦਾ ਹੈ ਅਤੇ ਆਪਣੇ ਦੋਸਤਾਂ ਦੇ ਪ੍ਰਤੀ ਵੀ।

ਹਾਰਟ ਸ਼ੇਪ ਤੇ ਪਿੰਕ ਕਲਰ ਦੇ ਟੈਡੀ ਬਣੇ ਨੌਜਵਾਨ ਧੜਕਣਾਂ ਦੀ ਪਹਿਲੀ ਪਸੰਦ
ਇਸ ਵਾਰ ਨੌਜਵਾਨ ਧੜਕਣਾਂ ਦੀ ਸਭ ਤੋਂ ਪਹਿਲੀ ਪਸੰਦ ਲਾਲ ਰੰਗ ’ਚ ਹਾਰਟ ਸ਼ੇਪ ਦੇ ਵੱਡੇ ਟੈਡੀ ਬਣੇ ਹੁੰਦੇ ਹਨ। ਇਸ ਤੋਂ ਇਲਾਵਾ ਟਯੂਨਿੰਗ ਅਤੇ ਚੰਗੀ ਸ਼ਬਦਾਵਲੀ ਲਿਖੇ ਟੈਡੀਆਂ ਨੂੰ ਵੀ ਨੌਜਵਾਨਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਪਿਆਰ ਨੂੰ ਗੂੜ੍ਹਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ ਟੈਡੀ ਬੀਅਰ
ਟੈਡੀ-ਡੇ ਬਾਰੇ ਦੱਸਦਿਆਂ ਵਰੁਣ ਬੱਤਾ ਦਾ ਕਹਿਣਾ ਹੈ ਕਿ ਕੜੀਆਂ ਨੂੰ ਜ਼ਿਆਦਾਤਰ ਪਿੰਕ ਕਲਰ ਵਾਲੇ ਟੈਡੀ ਪਸੰਦ ਆਉਂਦੇ ਹਨ। ਪਿਆਰ ਨੂੰ ਗੂੜ੍ਹਾ ਕਰਨ ’ਚ ਟੈਡੀ ਅਹਿਮ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਜਦੋਂ ਉਸਨੂੰ ਆਪਣੇ ਦੋਸਤ ਜਾਂ ਆਪਣੇ ਪਿਆਰ ਦੀ ਯਾਦ ਆਉਂਦੀ ਹੈ ਤਾਂ ਉਹ ਪਿਆਰ ਦੀ ਨਿਸ਼ਾਨੀ ਦੇ ਰੂਪ ’ਚ ਹਮੇਸ਼ਾ ਉਸਦੇ ਕੋਲ ਹੁੰਦਾ ਹੈ, ਜਿਸ ਨਾਲ ਪਿਆਰ ਹੋਰ ਵੀ ਗੂੜ੍ਹਾ ਹੋ ਜਾਂਦਾ ਹੈ।

ਕਪਲ ਤੇ ਪ੍ਰੇਮੀ ਇਕ-ਦੂਜੇ ਨੂੰ ਟੈਡੀ ਦੇ ਕੇ ਰਿਸ਼ਤਿਆਂ ਨੂੰ ਲਿਆਉਂਦੇ ਹਨ ਕਰੀਬ
ਕਮਲ ਸੇਤੀਆ ਦਾ ਕਹਿਣਾ ਹੈ ਕਿ ਕਿਸੇ ਰੂਸੇ ਨੂੰ ਮਨਾਉਣਾ ਹੋਵੇ ਜਾਂ ਫਿਰ ਕਿਸੇ ਨੂੰ ਇੰਪ੍ਰੈਸ ਕਰਨਾ ਹੋਵੇ ਤਾਂ ਟੈਡੀ ਦੇ ਕੇ ਖੁਸ਼ ਕੀਤਾ ਜਾ ਸਕਦਾ ਹੈ। ਟੈਡੀ ਸਿਰਫ ਬੱਚਿਆਂ ਦਾ ਖਿਡੌਣਾ ਨਹੀਂ ਸਗੋਂ ਵੱਡਿਆਂ ਦੀ ਪਸੰਦ ਵੀ ਹੈ। ਅੱਜ ਟੈਡੀ-ਡੇ ਦੇ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਕਪਲ ਅਤੇ ਪ੍ਰੇਮੀ ਇਕ-ਦੂਜੇ ਨੂੰ ਟੈਡੀ ਦੇ ਕੇ ਰਿਸ਼ਤਿਆਂ ਨੂੰ ਕਰੀਬ ਲਿਆਉਂਦੇ ਹਨ।

ਕਈ ਤਰ੍ਹਾਂ ਦੇ ਟੈਡੀ ਗਿਫਟ

ਕਮਲ ਟੈਡੀ ਬੀਅਰਜ਼
ਜੇਕਰ ਤੁਸੀਂ ਆਪਣੇ ਰਿਲੇਸ਼ਨ ਨੂੰ ਲੈ ਕੇ ਸੀਰੀਅਸ ਹੋ ਅਤੇ ਆਪਣੀ ਗੱਲ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਇਸ ਵਾਰ ਟੈਡੀ ਡੇ ’ਤੇ ਤੁਸੀਂ ਆਪਣੇ ਪਾਰਟਨਰ ਨੂੰ ਕਪਲ ਟੈਡੀ ਗਿਫਟ ਕਰੋ। ਇਸ ਨਾਲ ਤੁਹਾਡਾ ਪਾਰਟਨਰ ਆਸਾਨੀ ਨਾਲ ਤੁਹਾਡੀ ਫੀਲਿੰਗਜ ਸਮਝ ਜਾਵੇਗਾ ਅਤੇ ਤੁਹਾਨੂੰ ਦਿਲ ਦੀ ਗੱਲ ਦੱਸਣ ’ਚ ਵੀ ਆਸਾਨੀ ਹੋਵੇਗੀ।

ਟੈਡੀ ਬੀਅਰ ਕੇਕ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਪਾਰਟਨਰ ਨੂੰ ਟੈਡੀ ਬੀਅਰ ਨਾਲੋਂ ਕੁਝ ਵੱਖਦੇਵੋਂ ਤਾਂ ਇਸ ਵਾਰ ਇਕ ਚੰਗਾ ਜਿਹਾ ਚਾਕਲੇਟ ਕੇਕ ਆਰਡਰ ਕਰੋ। ਜਿਸਨੂੰ ਟੈਡੀ ਬੀਅਰ ਦੀ ਸ਼ੇਪ ’ਚ ਬਣਵਾਓ ਅਤੇ ਉਸ ਕੇਕ ਦੇ ਚਾਰੇ ਪਾਸੇ ਮੈਸਜ ਲਿਖਵਾਓ।

ਹਾਰਟ ਸ਼ੇਪ ਟੈਡੀ
ਤੁਸੀਂ ਚਾਹੋ ਤਾਂ ਹਾਰਟ ਸ਼ੇਪ ਟੈਡੀ ਬੀਅਰ ਲੈ ਸਕਦੇ ਹੋ। ਅੱਜ ਕੱਲ ਮਾਰਕੀਟ ’ਚ ਬਹੁਤ ਸੁੰਦਰ-ਸੁੰਦਰ ਹਾਰਟ ਸ਼ੇਪ ਵਿਚ ਟੈਡੀ ਬੀਅਰ ਮੌਜੂਦ ਹਨ, ਜਿਨ੍ਹਾਂ ’ਤੇ ਬਹੁਤ ਰੌਮਾਂਟਿਕ ਮੈਸੇਜ ਲਿਖੇ ਹੁੰਦੇ ਹਨ। ਇੰਨਾ ਹੀ ਨਹੀਂ ਤੁਸੀਂ ਚਾਹੋ ਤਾਂ ਟੁਆਏ ਹਾਰਟ ਸ਼ੇਪ ਟੈਡੀ ਵੀ ਲੈ ਸਕਦੇ ਹੋ ਜਿਸ ’ਚ ਦੋ ਦਿਲ ਆਪਸ ’ਚ ਮਰਜ ਹੁੰਦੇ ਹਨ।

ਲਵਬਰਡ ਡਿਜਾਇਨਰ ਟੈਡੀ
ਅੱਜ-ਕੱਲ ਲਵਬਰਡ ਦੇ ਨਾਲ ਖੂਬ ਡਿਜਾਇਨ ਟੈਡੀ ਵੀ ਮਾਰਕੀਟ ’ਚ ਆਉਂਦੇ ਹਨ। ਜੋ ਕਿ ਦੇਖਣ ’ਚ ਕਾਫੀ ਆਕਰਸ਼ਕ ਹੁੰਦੇ ਹਨ। ਇਸ ਤਰ੍ਹਾਂ ਦੇ ਟੈਡੀ ਬੀਅਰ ਦੇ ਕੇ ਤੁਸੀਂ ਆਪਣੀਆਂ ਖ਼ੂਬਸੂਰਤ ਯਾਦਾਂ ਨੂੰ ਆਪਣੇ ਪਾਰਟਨਰ ਨੂੰ ਦੇ ਸਕਦੇ ਹੋ।
 


rajwinder kaur

Content Editor

Related News