ਹਰ ਘਰ ਵੈਕਸੀਨ ਮੁਹਿੰਮ ਤਹਿਤ ਦੂਸਰੇ ਕੈਂਪ ਦੌਰਾਨ 190 ਨੇ ਲਵਾਈ ਵੈਕਸੀਨ

05/09/2021 3:48:45 PM

ਬੁਢਲਾਡਾ (ਬਾਂਸਲ): ਹਰ ਘਰ ਵੈਕਸੀਨ ਲਗਾਉਣ ਦੀ ਮੁਹਿੰਮ ਹੇਠ ਅੱਜ ਦੂਜੇ ਦਿਨ ਸਿਹਤ ਵਿਭਾਗ ਬੁਢਲਾਡਾ, ਗਊ ਸੇਵਾ ਦਲ ਬੁਢਲਾਡਾ ਅਤੇ ਮਹਾਂ ਕਾਵੜ ਸੰਘ ਪੰਜਾਬ, ਬਰਾਂਚ ਬੁਢਲਾਡਾ ਵੱਲੋਂ ਕਬੀਰ ਮੰਦਰ ਬੁਢਲਾਡਾ ਵਿਖੇ ਕੈਂਪ ਲਗਾ ਕੇ ਕਰੀਬ 190 ਦੇ ਲਗਭਗ ਸ਼ਹਿਰੀਆਂ   ਦੇ ਵੈਕਸੀਨ ਲਗਾਈ ਗਈ।

ਇਸ ਮੌਕੇ ਗਊ ਸੇਵਾ ਦਲ ਦੇ ਪ੍ਰਧਾਨ ਸੰਜੂ ਕਾਠ ਅਤੇ ਮਹਾਂ ਕਾਵੜ ਸੰਘ ਦੇ ਸੋਨੂੰ ਬਾਂਸਲ ਨੇ ਦੱਸਿਆ ਕਿ ਸਾਡੀ ਟੀਮ ਸ਼ਹਿਰ ਦੇ ਹਰ ਗਲੀ-ਮੁੱਹਲੇ ਵਿਚ ਕੈਂਪ ਲਗਾਵੇਗੀ। ਤੁਸੀਂ ਆਪਣੇ ਮੁੱਹਲੇ ਵਿਚ ਹੀ ਵੈਕਸੀਨ ਲਗਵਾਓ। ਵੈਕਸੀਨ ਲਗਵਾਉਣ ਉਪਰੰਤ ਸਰਟੀਫਿਕੇਟ ਤੁਹਾਡੇ ਮੋਬਾਇਲ ’ਤੇ ਮੈਸੇਜ ਆਉਣ ਤੋਂ ਬਾਅਦ ਆਨਲਾਈਨ ਕਢਵਾ ਸਕਦੇ ਹੋ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ, ਕੌਂਸਲਰ ਰਾਜਿੰਦਰ ਸਿੰਘ ਝੰਡਾ ਅਤੇ ਪ੍ਰੇਮ ਗਰਗ ਜੀ ਨੇ ਸਭ ਦੇ ਰਜਿਸਟਰੇਸ਼ਨ ਫਾਰਮਾਂ ਨੂੰ ਮੌਕੇ ’ਤੇ ਤਸਦੀਕ ਕਰ ਵੈਕਸੀਨ ਲਗਵਾਉਣ ਵਿੱਚ ਮਦਦ ਕੀਤੀ, ਸਾਬਕਾ ਕੌਂਸਲਰ ਵਿਵੇਕ ਜਲਾਨ, ਵਿਜੈ ਸ਼ਰਮਾ, ਗੋਰਿਸ਼ ਗੋਇਲ,  ਅਮਿਤ ਗਰਗ, ਲਲੀਤ ਕੁਮਾਰ, ਲਵਲੀ ਬੋੜਾਵਾਲੀਆ, ਨੋਨੀ ਗੋਇਲ ਆਦਿ ਸਮਾਜਸੇਵੀ ਹਾਜ਼ਰ ਰਹੇ।

Shyna

This news is Content Editor Shyna