ਯੂਨੀਵਰਸਿਟੀ MMS ਮਾਮਲਾ: ਜੰਮੂ ਸਥਿਤ ਆਰਮੀ ’ਚ ਤਾਇਨਾਤ ਜਵਾਨ ਦਾ ਨਾਂ ਆਇਆ ਸਾਹਮਣੇ

09/22/2022 5:07:25 PM

ਚੰਡੀਗੜ੍ਹ : ਮੋਹਾਲੀ ਦੀ ਨਿੱਜੀ ਯੂਨੀਵਰਸਿਟੀ 'ਚ ਐੱਮ. ਐੱਮ. ਐੱਸ. ਕਾਂਡ ਦੇ ਮਾਮਲੇ ਦੀ ਪੰਜਾਬ ਪੁਲਸ ਦੀ ਐੱਸ.ਆਈ.ਟੀ. ਵਲੋਂ ਜਾਂਚ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਇਸ ਯੂਨੀਵਰਸਿਟੀ ਦੇ ਵਿਦਿਆਰਥੀ ਸਮੇਤ ਤਿੰਨ ਮੁਲਜ਼ਮਾਂ ਤੋਂ ਇਸ ਮਾਮਲੇ ਦੇ ਸਬੰਧ ’ਚ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ’ਚ ਜੰਮੂ ਸਥਿਤ ਆਰਮੀ ਯੂਨੀਟ ’ਚ ਤਾਇਨਾਤ ਇਕ ਜਵਾਨ ਦਾ ਨਾਂ ਸਾਹਮਣੇ ਆਉਣ ’ਤੇ ਇਹ ਮਾਮਲਾ ਪੇਚੀਦਾ ਹੋ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)

ਦੱਸ ਦੇਈਏ ਕਿ ਜੰਮੂ ਦੇ ਮੋਹਿਤ ਕੁਮਾਰ ਦਾ ਕਥਿਤ ਤੌਰ 'ਤੇ ਨਾਂ ਆਉਣ ਤੋਂ ਬਾਅਦ ਪੁਲਸ ਇਸ ਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ SIT ਵੀ ਉਕਤ ਜਵਾਨ ਤੋਂ ਪੁੱਛਗਿੱਛ ਕਰ ਸਕਦੀ ਹੈ। ਸੂਤਰਾਂ ਅਨੁਸਾਰ ਜੇਕਰ ਉਕਤ ਜਵਾਨ ਦਾ ਇਸ ਮਾਮਲੇ 'ਚ ਕੋਈ ਹੱਥ ਹੋਇਆ ਤਾਂ ਇਸ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਪੁਲਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਯੂਨੀਵਰਸਿਟੀ ਦੀ ਵਿਦਿਆਰਥਣ, ਜੋ ਸ਼ਿਮਲਾ ਦੀ ਰਹਿਣ ਵਾਲੀ ਹੈ, ਉਸ ਦਾ ਇਸ ਜਵਾਨ ਨਾਲ ਸੰਪਰਕ ਕਿਵੇਂ ਅਤੇ ਕਦੋ ਹੋਇਆ?

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼

ਸੂਤਰਾਂ ਅਨੁਸਾਰ ਮੋਹਾਲੀ ਪੁਲਸ ਨੇ ਜਦੋਂ ਮੁਕੇਰੀਆਂ ਦੇ ਰਹਿਣ ਵਾਲੇ ਮੋਹਿਤ ਕੁਮਾਰ ਦੇ ਘਰ ਛਾਪੇਮਾਰੀ ਕੀਤੀ ਤਾਂ ਪਤਾ ਲੱਗਾ ਕਿ ਉਹ ਜੰਮੂ ਦੀ ਆਰਮੀ ’ਚ ਤਾਇਨਾਤ ਹੈ। ਵੀਡੀਓ ਬਣਾਉਣ ਵਾਲੀ ਦੋਸ਼ਣ ਵਿਦਿਆਰਥਣ ਤੋਂ ਵੀ ਇਸ ਗੱਲ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੂੰ ਜਿਸ ਨੰਬਰ ਤੋਂ ਵਾਰ-ਵਾਰ ਫੋਨ ਆ ਰਹੇ ਸਨ ਅਤੇ ਵੀਡੀਓ ਡਿਲੀਟ ਕਰਨ ਦੇ ਮੈਸੇਜ ਆ ਰਹੇ ਹਨ, ਕਿ ਉਹ ਨੰਬਰ ਮੋਹਿਤ ਦਾ ਹੈ ਜਾਂ ਨਹੀਂ? 

rajwinder kaur

This news is Content Editor rajwinder kaur