ਪਿੰਡ ਰਾਮਪੁਰ ਮੰਡੇਰ ਦੇ ਪ੍ਰਾਇਮਰੀ ਸਕੂਲ ਲਈ ਕੇਂਦਰੀ ਮੰਤਰੀ ਨੇ ਤਿੰਨ ਲੱਖ ਰੁਪਏ ਦੀ ਦਿੱਤੀ ਗ੍ਰਾਂਟ

10/12/2019 10:48:18 PM

ਬੁਢਲਾਡਾ (ਮਨਜੀਤ)- ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਮੰਡੇਰ ਵਿਖੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਕੋਟੇ ਵਿੱਚੋਂ ਤਿੰਨ ਲੱਖ ਰੁਪਏ ਗ੍ਰਾਂਟ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਦੇ ਯਤਨਾਂ ਸਦਕਾ ਸਕੂਲ ਵਿੱਚ ਕਮਰੇ ਦੇ ਨਿਰਮਾਣ ਲਈ ਸਕੂਲ ਦੀ ਮਨੇਜਮੈਂਟ ਕਮੇਟੀ ਨੂੰ ਭੇਜੀ ਗਈ ਹੈ। ਜਿਸ ਦਾ ਅੱਜ ਕੰਮ ਸ਼ੁਰੂ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ, ਸਰਪੰਚ, ਸਕੂਲ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਦੀ ਜਥੇਬੰਦੀ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ। ਜਿਸ ਦਾ ਉਨ੍ਹਾਂ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਗਈ ਹੈ ਕਿ ਅੱਗੇ ਤੋਂ ਵੀ ਸਕੂਲ ਅਤੇ ਪਿੰਡ ਦੇ ਸਾਂਝੇ ਕੰਮਾਂ ਲਈ ਕੇਂਦਰੀ ਮੰਤਰੀ ਉਨ੍ਹਾਂ ਨੂੰ ਆਪਣਾ ਯੋਗਦਾਨ ਦਿੰਦੇ ਰਹਿਣਗੇ। ਇਸ ਮੌਕੇ ਸੰਮਤੀ ਮੈਂਬਰ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਸਕੂਲ ਨੂੰ ਸੁੰਦਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਪਿੰਡ ਦੀ ਸਰਪੰਚ ਇੰਦਰਜੀਤ ਕੌਰ ਨੇ ਕਿਹਾ ਕਿ ਸਰਕਾਰ ਤੋਂ  ਲੋੜੀਂਦੇ ਫੰਡ ਜਲਦੀ ਹੀ ਲਿਆ ਕੇ ਪਿੰਡ ਨੂੰ ਬਿਹਤਰ ਬਣਾਇਆ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਲਾਭ ਸਿੰਘ, ਪੰਚ ਭੋਲਾ ਸਿੰਘ, ਰਾਜਾ ਸਿੰਘ, ਲਾਭਾ ਸਿੰਘ, ਹਰਵਿੰਦਰ ਸਿੰਘ, ਬਾਬੂ ਸਿੰਘ, ਹਰੀ ਰਾਮ, ਤਰਸੇਮ ਸਿੰਘ, ਰਾਮ ਜਸ ਸਿੰਘ ਪ੍ਰਧਾਨ, ਨਿਰਮਲ ਦਾਸ ਪ੍ਰਧਾਨ ਪੱਲੇਦਾਰ ਯੂਨੀਅਨ, ਸਕੂਲ ਦੇ ਚੇਅਰਮੈਨ ਸੱਤਪਾਲ ਸਿੰਘ, ਬਲਜਿੰਦਰ ਸਿੰਘ, ਬਲਵੀਰ ਸਿੰਘ, ਸਕੂਲ ਮੁੱਖੀ ਸ਼੍ਰੀਮਤੀ ਰੁਪਿੰਦਰ ਕੌਰ, ਸ਼੍ਰੀਮਤੀ ਰਜਨੀ ਬਾਲਾ, ਸ਼੍ਰੀਮਤੀ ਪ੍ਰਵੀਨ ਰਾਣੀ, ਸ਼੍ਰੀਮਤੀ ਨੀਨਾ ਰਾਣੀ, ਸ਼੍ਰੀਮਤੀ ਵੀਰਪਾਲ ਕੌਰ, ਸ਼੍ਰੀਮਤੀ ਸਤਵੀਰ ਕੌਰ, ਜਸਵਿੰਦਰ ਕੌਰ, ਜਸਪਾਲ ਸਿੰਘ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀ ਮੌਜੂਦ ਸਨ।


Bharat Thapa

Content Editor

Related News