ਕੇਂਦਰ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ : ਸੁਖਵਿੰਦਰ

12/10/2019 7:02:29 PM

ਧਰਮਕੋਟ, (ਸਤੀਸ਼)– ਭਾਰਤੀ ਕਿਸਾਨ ਯੂਨੀਅਨ ਬਲਾਕ ਰਾਜੇਵਾਲ ਬਲਾਕ ਧਰਮਕੋਟ ਦੀ ਮੀਟਿੰਗ ਜਨਰਲ ਸਕੱਤਰ ਜਸਵੰਤ ਸਿੰਘ ਨੂਰਪੁਰ ਹਕੀਮਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਧਰਮਕੋਟ ਵਿਖੇ ਹੋਈ। ਇਸ ਮੀਟਿੰਗ ’ਚ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ, ਰੇਸ਼ਮ ਸਿੰਘ ਮੌਜਗਡ਼੍ਹ, ਸੂਬੇਦਾਰ ਰਾਜਵਿੰਦਰ ਸਿੰਘ, ਜਗੀਰ ਸਿੰਘ ਸ਼ਾਦੀ ਆਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਬਹਿਰਾਮਕੇ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣਾ ਕਿਸਾਨਾਂ ਲਈ ਘਾਟੇਵੰਦ ਸੌਦਾ ਸਾਬਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ‘ਹੈਪੀ ਸੀਡਰ’ ਨਾਲ ਬੀਜੀ ਗਈ ਕਣਕ ’ਚ ਸੁੰਡੀ ਪੈ ਗਈ ਹੈ। ਕਿਸਾਨਾਂ ਨੇ ਸਰਕਾਰ ਦਾ ਹੁਕਮ ਮੰਨ ਕੇ ਇਸ ਵਾਰ ਪਰਾਲੀ ਨੂੰ ਬਹੁਤ ਹੀ ਘੱਟ ਅੱਗ ਲਾਈ ਹੈ ਪਰ ਹੁਣ ਕਿਸਾਨਾਂ ਨੂੰ ਉਸ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਪਰਾਲੀ ਨਾ ਸਾਡ਼ ਕੇ ਕਣਕ ਦੀ ਫਸਲ ਬੀਜੀ ਹੈ, ਜਿਨ੍ਹਾਂ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਉਹ ਯੂਨੀਅਨ ਨਾਲ ਸੰਪਰਕ ਕਰਨ, ਨਾਲ ਹੀ ਉਨ੍ਹਾਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਵੱਲ ਫੌਰੀ ਧਿਆਨ ਦੇਵੇ। ਇਸ ਮੀਟਿੰਗ ’ਚ ਸੁਖਦੇਵ ਸਿੰਘ, ਅਵਤਾਰ ਸਿੰਘ, ਜਗੀਰ ਸਿੰਘ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਮਲੂਕ ਸਿੰਘ, ਗੁਰਬੀਰ ਸਿੰਘ, ਬਾਜ ਸਿੰਘ, ਅਮਰਜੀਤ ਸਿੰਘ, ਚਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।


Bharat Thapa

Content Editor

Related News