ਚਿੱਟੇ ਤੇ ਬੇਰੁਜ਼ਗਾਰੀ ਕਾਰਨ ਨੌਜਵਾਨ ਜਾ ਰਹੇ ਹਨ ਵਿਦੇਸ਼ਾ ਨੂੰ: ਭਗਵੰਤ ਮਾਨ

03/07/2020 3:56:02 PM

ਬਾਘਾਪੁਰਾਣਾ (ਰਾਕੇਸ਼):  ਮੈਂਬਰ ਪਾਰਲੀਮੈਂਟ ਅਤੇ ਆਪ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਮਿੱਤਲ ਪੈਲੇਸ ਵਿਖੇ ਰਮਨ ਮਿੱਤਲ, ਸੁਰਿੰਦਰ ਗਰਗ ਦੀ ਅਗਵਾਈ ਹੇਠ ਹੋਏ ਵੱਡੇ ਆਪ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਫੈਲੀ  ਬੇਰੁਜ਼ਗਾਰੀ,ਚਿੱਟੇ, ਨਸ਼ੇ ਦੇ ਧੰਦੇ ਅਤੇ ਲੋਕਾਂ ਨੂੰ ਲਾਹੇਵੰਦ ਸਕੀਮਾਂ ਨਾ ਦੇਣ ਕਰਕੇ ਬੱਚਿਆਂ ਦੇ ਮਾਪਿਆਂ ਦਾ ਕੈਪਟਨ ਸਰਕਾਰ ਤੇ ਕੋਈ ਵਿਸ਼ਵਾਸ਼ ਨਹੀਂ ਹੈ, ਜਿਸ ਕਰਕੇ ਉਹ ਆਪਣੇ ਬੱਚਿਆਂ ਨੂੰ ਪੰਜਾਬ 'ਚ ਰਹਿਣ ਦੇਣਾ ਪਸੰਦ ਨਹੀਂ ਕਰਦੇ ਸਗੋਂ ਧੜਾਧੜ ਨੌਜਵਾਨ ਬੱਚੇ-ਬੱਚੀਆਂ ਨੂੰ ਆਈਲਟਸ ਰਾਹੀਂ ਵਿਦੇਸ਼ਾਂ 'ਚ ਭੇਜ ਕੇ ਖੂਸ਼ੀ ਮਹਿਸੂਸ ਕਰਦੇ ਹਨ। ਵਿਦੇਸ਼ਾਂ 'ਚ ਭੇਜਣ ਤੇ ਮੋਟੀਆਂ ਰਕਮਾਂ ਲਾ ਰਹੇ ਹਨ ਪਰ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਬਾਦਲ ਡੂੰਘੇ ਤੌਰ 'ਤੇ ਮਿਲੇ ਹੋਣ ਕਰਕੇ ਪੰਜਾਬ 'ਚ ਕੇਬਲ ਟ੍ਰਾਂਸਪੋਰਟ ਡਰੱਗ ਮਾਫੀਆ, ਕੇਬਲ ਮਾਫੀਆ ਨੂੰ ਪ੍ਰਫੂਲਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਬੇਅਦਬੀਆਂ ਕਰਨ ਵਾਲੇ 'ਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀ ਦਿੱਤੀ ਜਾ ਰਹੀ, ਜਿਸ ਵੇਲੇ ਵੀ ਲੋਕਾਂ ਦਾ ਮੂੰਹ ਬਾਦਲਾਂ ਵੱਲ ਜਾਂਦਾ ਤਾਂ ਉਸ ਵੇਲੇ ਹੀ ਕੈਪਟਨ ਮੂੰਹ ਮੋੜ ਦਿੰਦੇ ਹਨ ਪਰ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਮਹਾਰਾਜ ਬਾਦਲਾਂ ਨੂੰ ਜ਼ਰੂਰ ਸਜ਼ਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਜਾਣ ਤੋਂ ਪਹਿਲਾਂ ਲੋਕਾਂ ਨੂੰ ਦੋਵਾਂ ਪਾਰਟੀਆਂ ਦੇ ਪੁਰਾਣੇ ਇੰਜਣ ਬਦਲ ਕੇ ਨਵਾਂ ਇੰਜਣ ਲਾਉਣਾ ਪਵੇਗਾ ਤਾਂ ਹੀ ਜਾ ਕਿ ਲੋਕ ਸੁੱਖ ਮਾਣ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੋਈ ਸਮਾਰਟ ਸਕੂਲ ਨਵਾਂ ਚਾਲੂ ਨਹੀ ਕੀਤਾ, ਬਿਜਲੀ ਦੇ ਰੇਟ ਵਧਾਏ ਗਏ ਹਨ ਨਵੀਂ ਇੰਡਸਟਰੀ ਠੱਪ ਕਰ ਦਿੱਤੀ ਗਈ ਹੈ, ਕਿਸਾਨਾਂ ਮਜ਼ਦੂਰਾਂ ਵਪਾਰੀਆਂ ਲਈ ਸਾਰੀਆਂ ਸਹੂਲਤਾ ਬੰਦ ਹਨ ਸਿਰਫ ਕਰਪਸ਼ਨ ਦਾ ਜੰਮ ਕੇ ਬੋਲਬਾਲਾ ਜਿਸ ਬਾਰੇ ਕੈਪਟਨ ਚੁੱਪ ਕਰੀ ਬੈਠਾ ਹੈ। ਉਨ੍ਹਾਂ ਨੇ ਦਿੱਲੀ 'ਚ ਹੋਈ ਜਿੱਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਕੂਲੀ ਸਿੱਖਿਆ, ਮੁਹੱਲਾ ਸਿਹਤ ਸਹੂਲਤਾਂ ਸੈਂਟਰ, ਪਾਣੀ, ਬਿਜਲੀ, ਮਹਿਲਾਵਾਂ ਲਈ ਬੱਸ ਸਹੂਲਤ ਤੋਂ ਇਲਾਵਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਤੋਂ ਇਲਾਵਾ ਤੇ ਇਮਨਦਾਰੀ ਕੰਮ ਆਈ ਹੈ, ਜਿਸ ਕਰਕੇ ਕੇਜਰੀਵਾਲ ਨੇ ਤੀਸਰੀ ਵਾਰ ਮੁੱਖ ਮੰਤਰੀ ਪਦ ਸੰਭਾਲਿਆ ਹੈ। ਮੀਟਿੰਗ ਨੂੰ ਟ੍ਰੇਡ ਯੂਨੀਅਨ ਦੀ ਪ੍ਰਧਾਨ ਨੀਨਾ ਮਿੱਤਲ, ਸਾਬਕਾ ਐਮ ਪੀ ਸਾਧੂ ਸਿੰਘ , ਕੁਲਤਾਰ ਸਿੰਘ ਸੰਧਵਾ , ਮਨਜੀਤ ਸਿੰਂਘ ਬਿਲਾਸਪੁਰ ਵਿਧਾਇਕ, ਬਲਦੇਵ ਸਿੰਘ ਜੈਤੋ ਵਿਧਾਇਕ, ਨੀਨਾ ਮਿੱਤਲ, ਅੰਮਿਤਪਾਲ ਸਿੰਘ , ਅਮਨ ਗਰੇਵਾਲ, ਦੀਪਕ ਸਮਾਲਸਰ, ਮਨਜੀਤ ਸਿੰਘ ਰਾਜੇਆਨਾ , ਗੁਰਪ੍ਰੀਤ ਰਿੰਟੂ, ਸਾਹਿਬਜੀਤ ਸਿੰਘ ਸਮਾਲਸਰ,ਗੁਰਤੇਜ ਰੋਡੇ, ਗੁਰਪ੍ਰੀਤ ਥਰਾਜ ਅਤੇ ਹੋਰ ਸ਼ਾਮਲ ਸਨ।  

ਇਹ ਵੀ ਪੜ੍ਹੋ:ਭਗਵੰਤ ਮਾਨ ਨੇ ਕਾਂਗਰਸ ਦਾ ਉਡਾਇਆ ਮਜ਼ਾਕ


Shyna

Content Editor

Related News