ਬੇਰੁਜ਼ਗਾਰੀ ਦੇ ਚੱਲਦੇ ਸਫਾਈ ਸੇਵਕ ਦੀ ਨੌਕਰੀ ਲਈ ਪਹੁੰਚੇ ਬੀ.ਏ., ਬੀ.ਐਸ.ਸੀ ਤੇ ਮਾਸਟਰ ਗ੍ਰੇਜੂਏਟ

09/16/2020 1:55:47 PM

ਅਬੋਹਰ (ਸੁਨੀਲ): ਬੀਤੇ 6 ਮਹੀਨੇ ਤੋਂ ਚੱਲ ਰਹੇ ਲਾਕਡਾਊਨ ਦਾ ਅਸਰ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਨਗਰ ਨਿਗਮ 'ਚ ਸਫਾਈ ਸੇਵਕ ਦੀ ਨੌਕਰੀ ਦੇ ਲਈ ਗ੍ਰੇਜੂਏਟ ਅਤੇ ਡਿਗਰੀ ਹੌਲਡਰ ਨੌਜਵਾਨ ਫਾਰਮ ਭਰਨ ਪਹੁੰਚ ਗਏ। ਇਨ੍ਹਾਂ 'ਚ ਕਈ ਤਾਂ ਬੀ.ਏ., ਬੀ.ਐਸ.ਸੀ. ਅਤੇ ਕਈ ਕੋਰਸਾਂ ਦੀ ਡਿਗਰੀ ਲਏ ਹੋਏ ਸੀ। ਜਦੋਂ ਇਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਾਰਿਆਂ ਨੇ ਇਕ ਹੀ ਕਾਰਣ ਦੱਸਿਆ, ਉਹ ਹੈ ਬੇਰੁਜ਼ਗਾਰੀ।

ਇਸ ਬਾਰੇ ਨਗਰ ਨਿਗਮ ਸੁਪਰੀਟੇਂਡਿੰਗ ਇੰਜੀਨੀਅਰ ਸੰਦੀਪ ਗੁਪਤਾ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਚੋਖੋ ਅਬੋਹਰ ਪ੍ਰਾਜੈਕਟ ਤਹਿਤ ਕੁੱਲ 260 ਕਰਮਚਾਰੀਆਂ ਨੂੰ ਡੀ.ਸੀ. ਰੇਟਾਂ ਤੇ ਰੱਖਿਆ ਜਾਣਾ ਹੈ।ਜਿਨ੍ਹਾਂ 'ਚ 28 ਡਰਾਈਵਰ, 213 ਸਫਾਈ ਸੇਵਕ, 2 ਕੰਪਿਊਟਰ ਆਪਰੇਟਰ, 6 ਸੈਨਟਰੀ ਸੁਪਰਵਾਈਜਰ, 2 ਟਿੱਪਰ ਸੁਪਰਵਾਈਜਰ, 7 ਪੇਮੰਟ ਕੁਲੈਕਟਰ, 2 ਜੇ.ਸੀ.ਬੀ. ਆਪਰੇਟਰ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸਦੇ ਲਈ ਐਪਲੀਕੇਸ਼ਨ ਮੰਗੇ ਗਏ ਹਨ ਅਤੇ ਸਾਰੀ ਫਾਰਮੈਲਿਟੀ ਪੂਰੀ ਕਰਨ ਵਾਲਿਆਂ ਨੂੰ ਨੌਕਰੀ ਤੇ ਰੱਖਿਆ ਜਾਵੇਗਾ।

ਅੱਜ ਜਿਹੜੇ ਨੌਜਵਾਨ ਸਫ਼ਾਈ ਸੇਵਕ ਦੇ ਲਈ ਐਪਲੀਕੇਸ਼ਨ ਕਰਨ ਪਹੁੰਚੇ, ਇਨ੍ਹਾਂ 'ਚੋਂ ਕੁਝ ਨੌਜਵਾਨ ਤਾਂ ਚੰਗੇ ਖਾਸੇ ਪੜ੍ਹੇ ਲਿਖੇ ਹਨ ਪਰ ਬੇਰੁਜ਼ਗਾਰੀ ਤੋਂ ਮਜ਼ਬੂਰ ਹੋ ਕੇ ਸਫਾਈ ਸੇਵਕ ਦੀ ਨੌਕਰੀ ਦੇ ਲਈ ਆਵੇਦਨ ਕਰਨ ਆਏ ਹੋਏ ਹਨ। ਐਪਲੀਕੇਸ਼ਨਕਰਤਾ ਗ੍ਰੇਜੂਏਟ ਦਵਿੰਦਰ ਸਿੰਘ, ਮਾਸਟਰ ਗ੍ਰੇਜੂਏਟ ਹਰਕੰਵਲਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਸਾਲਾਂ ਤੋਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੌਕਰੀਆਂ ਦੇ ਲਈ ਐਪਲੀਕੇਸ਼ਨ ਤਾਂ ਮੰਗਦੀ ਹੈ ਪਰ ਕਿਸੇ ਨਾ ਕਿਸੇ ਕਾਰਣ ਤੋਂ ਨੌਕਰੀਆਂ ਤੇ ਗ੍ਰਹਿਣ ਲੱਗ ਜਾਂਦਾ ਹੈ, ਜਿਸ ਕਾਰਨ ਵਧਦੀ ਉਮਰ ਅਤੇ ਬੇਰੁਜ਼ਗਾਰੀ ਤੋਂ ਮਜਬੂਰ ਹੋ ਕੇ ਉਹ ਸਫ਼ਾਈ ਸੇਵਕ ਦੀ ਨੌਕਰੀ ਦੇ ਲਈ ਐਪਲੀਕੇਸ਼ਨ ਦੇਣ ਪਹੁੰਚੇ ਹਨ।ਉੱਥੇ ਹੀ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਸੀਰ ਪਿੰਡ ਤੋਂ ਆਏ ਬੀ.ਐਸ.ਸੀ. ਜੱਗਾ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਅਬੋਹਰ ਨਗਰ ਨਿਗਮ 'ਚ ਨੌਕਰੀਆਂ ਨਿਕਲੀਆਂ ਹਨ ਤਾਂ ਉਹ ਟਿਪੱਰ ਡਰਾਈਵਰ ਦੀ ਨੌਕਰੀ ਦੇ ਲਈ ਐਪਲੀਕੇਸ਼ਨ ਦੇਣ ਪਹੁੰਚੇ ਹਨ।


Shyna

Content Editor

Related News