ਬੇਰੁਜ਼ਗਾਰਾਂ ਵੱਲੋਂ ਬੀ. ਐੱਡ. ਦੀਆਂ ਅਸਾਮੀਆਂ ਭਰਨ ਦੀ ਮੰਗ, ਮੁੜ ਆਰੰਭੀ ਮੰਗ ਪੱਤਰ ਮੁਹਿੰਮ

03/24/2022 10:17:08 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪਿਛਲੇ 5 ਸਾਲ ਕਾਂਗਰਸ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਬੀ. ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਪਣੀਆਂ ਮੰਗਾਂ ਲਈ ਸਾਰੇ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਸਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਸਾਰ ਮੁੜ ਇਨ੍ਹਾਂ ਅਧਿਆਪਕਾਂ ਨੇ ਮੰਗ ਪੱਤਰ ਦੇਣ ਦੀ ਮੁਹਿੰਮ ਆਰੰਭ ਦਿੱਤੀ ਹੈ। ਬੇਰੁਜ਼ਗਾਰ ਯੂਨੀਅਨ ਵੱਲੋਂ ਅਵਤਾਰ ਸਿੰਘ ਦੀ ਅਗਵਾਈ ਵਿਚ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਦਿੱਤਾ ਗਿਆ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਬੇਰੁਜ਼ਗਾਰ ਆਗੂਆਂ ਨੇ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਵਿਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੀਆਂ ਪਰ ਅੱਧ ਵਿਚਕਾਰ ਲਟਕ ਰਹੀਆਂ 4161 ਅਸਾਮੀਆਂ 'ਚ ਵਾਧਾ ਕੀਤਾ ਜਾਵੇ ਅਤੇ ਭਰਤੀ ਪ੍ਰਕਿਰਿਆ ਨੂੰ ਫੌਰੀ ਮੁਕੰਮਲ ਕੀਤਾ ਜਾਵੇ। ਬੇਰੁਜ਼ਗਾਰਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ 'ਚ ਅਸਾਮੀਆਂ ਖਾਲੀ ਪਈਆਂ ਹਨ ਪਰ ਲੰਮੇ ਸੰਘਰਸ਼ ਮਗਰੋਂ ਵੀ ਕਾਂਗਰਸ ਸਰਕਾਰ ਨੇ ਨਾਮਾਤਰ ਅਸਾਮੀਆਂ ਦੇ ਕੇ ਖ਼ਾਨਾਪੂਰਤੀ ਕੀਤੀ ਸੀ। ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਦੀ ਮੰਗ ਬਦਲੇ ਮਹਿਜ਼ 1400 ਅੰਦਾਜ਼ਨ ਦੇ ਕੇ ਧੋਖਾ ਕੀਤਾ ਸੀ।

ਇਹ ਵੀ  ਪੜ੍ਹੋ : ਗੰਭੀਰ ਵਿੱਤੀ ਸੰਕਟ 'ਚ ਪੰਜਾਬੀ ਯੂਨੀਵਰਸਿਟੀ, ਤਨਖਾਹਾਂ ਦੇਣ ਲਈ ਵੀ ਨਹੀਂ ਹਨ ਪੈਸੇ

ਬੇਰੁਜ਼ਗਾਰਾਂ ਨੇ ਕਿਹਾ ਕਿ 'ਆਪ' ਸਰਕਾਰ ਜਲਦ ਤੋਂ ਜਲਦ ਕੀਤੇ ਚੋਣ ਵਾਅਦੇ ਪੂਰੇ ਕਰੇ। ਇਸ ਮੌਕੇ ਹਰਮੇਸ਼ ਸਿੰਘ ਥਲੇਸ਼, ਮਨਦੀਪ ਸਿੰਘ ਭੱਦਲਵੱਢ, ਖੁਸ਼ਦੀਪ ਸਿੰਘ ਬਾਲਦ ਕਲਾਂ, ਗੁਰਵੀਰ ਸਿੰਘ ਮੰਗਵਾਲ, ਰੇਣੂ ਤੇ ਹਰਜੀਤ ਕੌਰ ਹਾਜ਼ਰ ਸਨ।


Harnek Seechewal

Content Editor

Related News