ਸੰਗਰੂਰ ''ਚ ਪਾਣੀ ਦੀ ਟੈਂਕੀ ''ਤੇ ਚੜ੍ਹੇ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕ

11/24/2020 5:13:48 PM

ਸੰਗਰੂਰ (ਸਿੰਗਲਾ, ਹਨੀ ਕੋਹਲੀ): ਆਪਣੀ ਨੌਕਰੀ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪੀ.ਟੀ.ਆਈ. ਅਧਿਆਪਕਾਂ ਦੇ 9 ਦੋਸਤ ਸੰਗਰੂਰ 'ਚ ਬਣੀ ਪਾਣੀ ਦੀ ਟੈਂਕੀ ਦੇ ਉੱਪਰ ਚੜ੍ਹ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੰਗਰੂਰ 'ਚ ਰੋਸ ਮਾਰਚ ਕੱਢਿਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦਾ ਪੁੱਤਲਾ ਸਾੜਿਆ। ਜਦੋਂ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਪਾਣੀ ਦੀ ਟੈਂਕੀ 'ਤੇ ਚੜਣ ਦਾ ਫੈਸਲਾ ਲਿਆ ਗਿਆ। 
ਬੇਰੁਜ਼ਗਾਰ ਈ.ਟੀ.ਟੀ.ਅਧਿਆਪਕਾਂ ਨੇ ਦੱਸਿਆ ਕਿ ਸਾਡੀ ਪਹਿਲਾਂ ਵੀ ਸਿੱਖਿਆ ਮੰਤਰੀ ਨਾਲ ਗੱਲ ਹੋ ਚੁੱਕੀ ਹੈ। ਪਹਿਲਾਂ ਸਾਨੂੰ ਡੇਢ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਕਿ ਡੇਢ ਮਹੀਨੇ ਤੋਂ ਬਾਅਦ ਤੁਹਾਡੀ ਨੌਕਰੀ ਦਾ ਵਿਗਿਆਪਨ ਕੱਢਿਆ ਜਾਵੇਗਾ ਪਰ ਹੋਇਆ ਕੁਝ ਨਹੀਂ ਅਤੇ ਇਸ ਮੰਗ ਨੂੰ ਲੈ ਕੇ ਅੱਜ ਅਸੀਂ ਸੰਗਰੂਰ 'ਚ ਰੋਸ ਮਾਰਚ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਪੁੱਤਲਾ ਸਾੜਿਆ ਪਰ ਸਾਡੀ ਗੱਲ ਕਿਸੇ ਨੇ ਨਹੀਂ ਸੁਣੀ। ਜਿਸ ਤੋਂ ਬਾਅਦ ਅਸੀਂ ਪਾਣੀ ਵਾਲੀ ਟੈਂਕੀ 'ਤੇ ਚੜਣ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਦੱਸਿਆ ਕਿ ਪਾਣੀ ਦੀ ਟੈਂਕੀ 'ਤੇ ਸਾਡੇ ਨੌ ਦੋਸਤ ਚੜ੍ਹੇ ਹੋਏ ਹਨ।


Aarti dhillon

Content Editor

Related News