ਮਲੋਟ ’ਚ ਵੱਡੀ ਵਾਰਦਾਤ, ਮਾਮੇ ਨੇ 14 ਸਾਲਾ ਭਾਣਜੇ ਦਾ ਕਤਲ ਕਰਕੇ ਨਹਿਰ ’ਚ ਸੱਟੀ ਲਾਸ਼

04/24/2022 11:39:17 PM

ਮਲੋਟ (ਜੁਨੇਜਾ) : ਦੋ ਮਹੀਨੇ ਪਹਿਲਾਂ ਮਲੋਟ ਵਿਚ ਸ਼ੱਕੀ ਹਾਲਤ ਵਿਚ ਗੁੰਮ ਹੋਏ ਇਕ 14 ਸਾਲਾ ਲੜਕੇ ਦੇ ਮਾਮਲੇ ਵਿਚ ਮਲੋਟ ਪੁਲਸ ਨੇ ਖੁਲਾਸਾ ਕਰਦਿਆਂ ਕਿਹਾ ਕਿ ਲੜਕੇ ਨੂੰ ਅਗਵਾ ਕਰਨ ਪਿੱਛੋਂ ਉਸਦੇ ਮਤਰੇਏ ਮਾਮੇ ਨੇ ਕਤਲ ਕਰਕੇ ਨਹਿਰ ਵਿਚ ਸੁੱਟ ਦਿੱਤਾ ਸੀ। ਪੁਲਸ ਨੇ ਇਸ ਮਾਮਲੇ ਵਿਚ ਦੋਸ਼ੀ ਮਾਮੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲੋਟ ਦੇ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਸੁਭਾਸ਼ ਚੰਦਰ ਪੁੱਤਰ ਬ੍ਰਿੱਜ ਲਾਲ ਵਾਸੀ ਗਲੀ ਨੰਬਰ 10 ਗੁਰੂ ਨਾਨਕ ਨਗਰੀ ਮਲੋਟ ਨੇ 5 ਮਾਰਚ 2022 ਨੂੰ ਸਿਟੀ ਮਲੋਟ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦਾ 14 ਸਾਲਾ ਲੜਕਾ ਸੁਮਿਤ ਕੁਮਾਰ ਉਰਫ ਵਾਰਿਸ 24 ਫਰਵਰੀ 2022 ਨੂੰ ਗੁੰਮ ਹੋ ਗਿਆ ਸੀ। ਸੁਮਿਤ ਸਕੂਲ ਵਿਚ ਪੜ੍ਹਨ ਦੇ ਨਾਲ-ਨਾਲ ਖੰਨਾ ਆਰਟਸ ਨੰਬਰ ਪਲੇਟਾਂ ਬਨਾਉਣ ਵਾਲੀ ਦੁਕਾਨ ’ਤੇ ਕੰਮ ਸਿੱਖਦਾ ਸੀ ਅਤੇ ਉਸ ਦਿਨ ਸ਼ਾਮ ਨੂੰ ਘਰ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਮੋਸਟ ਵਾਂਟੇਡ ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਡੇਰਾ ਬੱਸੀ ਤੋਂ ਕੀਤਾ ਗ੍ਰਿਫ਼ਤਾਰ

ਇਸ ਸ਼ਿਕਾਇਤ ’ਤੇ ਸਿਟੀ ਮਲੋਟ ਪੁਲਸ ਨੇ ਐੱਫ਼. ਆਈ. ਆਰ ਨੰਬਰ 36 ਮਿਤੀ 5/4/22 ਅ/ਧ 346 ਆਈ. ਪੀ. ਸੀ. ਤਹਿਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਨੁਸਾਰ ਸੁਭਾਸ਼ ਚੰਦਰ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਇਹ ਵੀ ਦੱਸਿਆ ਕਿ ਉਸਦਾ ਪਹਿਲਾਂ ਵਿਆਹ ਅਮਨਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਵਾਸੀ ਰਥੜੀਆਂ ਨਾਲ ਹੋਇਆ ਸੀ ਜਿਸ ਵਿਚੋਂ ਇਹ ਲੜਕਾ ਸੁਮਿਤ ਸੀ। ਅਮਨਦੀਪ ਕੌਰ ਨਾਲ ਵਿਆਹ ਤੋਂ 3 ਸਾਲ ਬਾਅਦ ਤਲਾਕ ਹੋ ਗਿਆ। ਤਲਾਕ ਤੋਂ 2 ਸਾਲ ਪਿੱਛੋਂ ਉਸਦਾ ਵਿਆਹ ਰੇਣੂ ਪੁੱਤਰੀ ਰਘਬੀਰ ਸਿੰਘ ਵਾਸੀ ਹਰਜਿੰਦਰਾ ਨਗਰ ਮਲੋਟ ਨਾਲ ਹੋਇਆ ਜਿਸ ਵਿਚੋਂ ਇਕ ਲੜਕੀ ਪੈਦਾ ਹੋਈ। ਇਸ ਮਾਮਲੇ ਦੀ ਥਾਣਾ ਮੁਖੀ ਚੰਦਰ ਸ਼ੇਖਰ ਨੇ ਬੜੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਿਸ ਪਿੱਛੋਂ ਸਾਹਮਣੇ ਆਇਆ ਕਿ ਸੁਮਿਤ ਕੁਮਾਰ ਨੂੰ ਉਸਦੇ ਮਤਰੇਏ ਮਾਮੇ ਅਮਨਦੀਪ ਸਿੰਘ ਉਰਫ ਸੂਰਜ ਪੁੱਤਰ ਰਘਬੀਰ ਸਿੰਘ ਵਾਸੀ ਹਰਜਿੰਦਰ ਨਗਰ ਨੇ ਕਤਲ ਕੀਤਾ ਹੈ।

ਇਹ ਵੀ ਪੜ੍ਹੋ : ਪਤਨੀ ਤੇ 10 ਮਹੀਨਿਆਂ ਦੀ ਧੀ ਨੂੰ ਕਤਲ ਕਰਨ ਵਾਲਾ ਗ੍ਰਿਫ਼ਤਾਰ, ਇੰਝ ਦਿੱਤੀ ਸੀ ਦਿਲ ਕੰਬਾਊ ਮੌਤ

ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਸੁਮਿਤ ਨੂੰ ਖੰਨਾ ਆਰਟ ਦੀ ਦੁਕਾਨ ਤੋਂ ਇਹ ਕਹਿ ਕਿ ਲੈ ਗਿਆ ਕਿ ਕਿਸੇ ਵਿਅਕਤੀ ਤੋਂ ਪੈਸੇ ਲੈਣੇ ਹਨ। ਫਿਰ ਉਸਦਾ ਕਤਲ ਕਰਕੇ ਲਾਸ਼ ਰਾਜਸਥਾਨ ਨਹਿਰ ਵਿਚ ਸੁੱਟ ਦਿੱਤੀ। ਦੋਸ਼ੀ ਨੇ ਮੰਨਿਆ ਕਿ ਉਸਦਾ ਮਕਸਦ ਸੁਮਿਤ ਦੇ ਪਿਓ ਤੋਂ ਪੈਸੇ ਬਟੋਰਨ ਦਾ ਸੀ। ਇਸ ਮਾਮਲੇ ਵਿਚ ਪੁਲਸ ਨੇ ਗੁੰਮਸ਼ੁਦਾ ਵਾਲੇ ਕੇਸ ਵਿਚ ਵਾਧਾ ਜ਼ੁਰਮ ਕਰਕੇ ਕਤਲ ਦੀ ਧਾਰਾ ਜੋੜ ਦਿੱਤੀ ਹੈ।

ਇਹ ਵੀ ਪੜ੍ਹੋ : 38 ਸਾਲ ਦੇ ਜੀਜੇ ਨੇ 23 ਸਾਲਾ ਸਾਲੀ ਨਾਲ ਟੱਪੀਆਂ ਹੱਦਾਂ, ਤਸਵੀਰਾਂ ਖਿੱਚ ਕੇ 5 ਮਹੀਨਿਆਂ ਤੱਕ ਰੋਲਦਾ ਰਿਹਾ ਪੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News