ਲਾਵਾਰਿਸ ਪਸ਼ੂ ਟਕਰਾਉਣ ਕਾਰਨ ਵਾਪਰਿਆ ਹਾਦਸਾ

12/16/2018 5:52:29 PM

ਤਪਾ ਮੰਡੀ (ਸ਼ਾਮ,ਗਰਗ) - ਬੀਤੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਮਹਿਤਾ ਚੌਕ 'ਚ ਕਾਰ ਨਾਲ ਲਾਵਾਰਿਸ ਪਸ਼ੂ ਦੇ ਟਕਰਾਉਣ ਨਾਲ ਕਾਰ ਹਾਦਸਗ੍ਰਸਤ ਹੋ ਗਈ। ਇਸ ਹਾਦਸੇ 'ਚ ਕਾਰ ਚਾਲਕ ਵਾਲ-ਵਾਲ ਬਚ ਗਿਆ ਪਰ ਲਾਵਾਰਿਸ ਪਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੈਰੀ ਨਾਮਕ ਕਾਰ ਚਾਲਕ ਲੁਧਿਆਣਾ ਤੋਂ ਬਠਿੰਡਾ ਵਾਪਸ ਜਾ ਰਿਹਾ ਸੀ ਤਾਂ ਪਿੰਡ ਮਹਿਤਾ ਚੌਕ 'ਚ ਅਚਾਨਕ ਲਾਵਾਰਿਸ ਪਸ਼ੂ ਉਸ ਦੀ ਕਾਰ ਦੇ ਸਾਹਮਣੇ ਆਉਣ ਕਾਰਨ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਚਾਲਕ ਗੈਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ 'ਤੇ ਦੋਸ਼ ਲਾਇਆ ਕਿ ਇਨ੍ਹਾਂ ਲਾਵਾਰਿਸ ਪਸ਼ੂਆਂ ਨਾਲ ਰੋਜ਼ਾਨਾਂ ਕਈ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ, ਜਿਸ ਵੱਲ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ।

rajwinder kaur

This news is Content Editor rajwinder kaur