ਬੇਕਾਬੂ ਕਾਰ ਦਰੱਖਤ ’ਚ ਵੱਜਣ ਨਾਲ 2 ਨੌਜਵਾਨਾਂ ਦੀ ਮੌਤ, 4 ਜ਼ਖ਼ਮੀ

Sunday, Jan 13, 2019 - 12:41 AM (IST)

ਸ੍ਰੀ ਮੁਕਤਸਰ ਸਾਹਿਬ/ਦੋਦਾ, (ਪਵਨ, ਲਖਵੀਰ, ਨੇਕੀ)- ਬੀਤੀ ਦੇਰ ਰਾਤ ਪਿੰਡ ਬੁੱਟਰ ਸ਼ਰੀਂਹ ਵਿਖੇ ਬੇਕਾਬੂ ਆਲਟੋ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 2 ਨੌਜਵਾਨਾਂ ਦੀ ਮੋਤ ਹੋ ਗਈ ਹੈ, ਜਦਕਿ 4 ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਅਨੁਸਾਰ ਬੀਤੀ  ਦੇਰ ਰਾਤ ਆਲਟੋ ਕਾਰ (ਨੰਬਰ ਡੀ ਐੱਲ 3 ਸੀ ਏ ਜੀ 8563) ’ਚ ਸਵਾਰ 6 ਨੌਜਵਾਨ, ਜੋ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਦੋਦਾ ਤੋਂ ਪਿੰਡ ਭਲਾਈਆਣਾ ਵੱਲ ਜਾ ਰਹੇ ਸਨ ਕਿ  ਕਾਰ ਦਾ ਸੰਤੁਲਨ ਵਿਗਡ਼ਨ ਕਾਰਨ ਕਾਰ ਪਿੰਡ ਬੁੱਟਰ ਸ਼ਰੀਂਹ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਲੱਗੇ ਨਿੰਮ ਦੇ ਦਰੱਖਤ ’ਚ ਜਾ ਵੱਜੀ। ਇਹ ਟੱਕਰ ਇੰਨੀ ਭਿਆਨਕ  ਸੀ ਕਿ ਨਿੰਮ ਦੇ ਦਰੱਖਤ ਦੇ ਨਾਲ-ਨਾਲ ਕਾਰ ਦੇ ਵੀ ਪਰਖੱਚੇ ਉੱਡ ਗਏ ਅਤੇ ਕਾਰਨ ਦੇ ਹਿੱਸੇ ਹੋ ਗਏ। 
ਉਕਤ 6 ਨੌਜਵਾਨਾਂ ’ਚੋਂ 3 ਭਲਾਈਆਣਾ ਦੇ ਸਨ, ਜਦਕਿ 3 ਨੌਜਵਾਨ ਉਨ੍ਹਾਂ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ’ਚੋਂ ਮਨਪ੍ਰੀਤ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਭਲਾਈਆਣਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਜਗਸੀਰ ਸਿੰਘ ਪੁੱਤਰ ਲਬੇਲ ਸਿੰਘ ਨੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹਸਪਤਾਲ ਵਿਚ ਦਮ ਤੋਡ਼ ਦਿੱਤਾ ਪਰ ਬਾਕੀ 4 ਜ਼ਖ਼ਮੀ ਨੌਜਵਾਨਾਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਗਿੱਦਡ਼ਬਾਹਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਅਾਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਬਠਿੰਡਾ ਦੇ ਹਸਪਾਲ ਰੈਫਰ ਕਰ ਦਿੱਤਾ। 
ਉੱਧਰ, ਘਟਨਾ ਦਾ ਪਤਾ ਲੱਗਦਿਆਂ ਹੀ ਸਬੰਧਤ ਥਾਣਾ ਕੋਟਭਾਈ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ।


Related News