ਦੋ ਅਫੀਮ ਸਮੱਗਲਰਾਂ ਨੂੰ ਅਦਾਲਤ ਨੇ ਸੁਣਾਈ 10-10 ਸਾਲ ਦੀ ਕੈਦ

Sunday, Jan 13, 2019 - 01:28 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਅਦਾਲਤ ਨੇ ਦੋ ਅਫੀਮ ਸਮੱਗਲਰਾਂ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਦਾ ਜੁਰਮਾਨਾ  ਕੀਤਾ ਹੈ। ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ 19.3.15 ਨੂੰ ਸੀ. ਆਈ. ਏ. ਸਟਾਫ ਵੱਲੋਂ ਧਨੌਲਾ ਨੇਡ਼ੇ ਬਲਜਿੰਦਰ ਸਿੰਘ ਉਰਫ ਸੋਢੀ ਅਤੇ ਲਸ਼ਕਰ ਸਿੰਘ ਉਰਫ ਚੌਧਰੀ ਵਾਸੀਆਨ ਧੁੱਗਾ ਕਲਾਂ  ਜ਼ਿਲਾ  ਹੁਸ਼ਿਆਰਪੁਰ ਤੋਂ  ਡੀ. ਐੱਸ. ਪੀ. ਪਲਵਿੰਦਰ ਸਿੰਘ ਚੀਮਾ ਦੀ ਹਾਜ਼ਰੀ ’ਚ ਇਕ ਟਰੱਕ ’ਚੋਂ 8 ਕਿਲੋ ਅਫੀਮ ਅਤੇ 7 ਕਿਲੋ ਭੁੱਕੀ  ਬਰਾਮਦ ਕੀਤੀ ਸੀ। ਦੋਸ਼ੀਆਂ ਦਾ ਚਲਾਨ ਮਾਣਯੋਗ ਜੱਜ ਅਰੁਣ ਗੁਪਤਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। 10.1.19 ਨੂੰ ਸਰਕਾਰੀ ਵਕੀਲ ਅਸੀਮ ਗੋਇਲ ਦੀਅਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੱਜ ਅਰੁਣ ਗੁਪਤਾ ਨੇ ਦੋਵੇਂ ਦੋਸ਼ੀਆਂ ਨੂੰ 10-10 ਦੀ ਕੈਦ ਦੀ ਸਜ਼ਾ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਕ ਸਾਲ ਦੀ ਸਜ਼ਾ ਵਿਚ ਹੋਰ ਵਾਧਾ ਕੀਤਾ ਜਾਵੇਗਾ।


Related News