ਮੋਟਰਸਾਈਕਲ ਤੋਂ ਡਿੱਗਣ ਕਾਰਨ 2 ਦੋਸਤਾਂ ਦੀ ਮੌਕੇ ’ਤੇ ਮੌਤ

11/11/2020 11:21:58 PM

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਪਿੰਡ ਦਾਖਾ ਦੇ ਦੋ ਨੌਜਵਾਨ ਦੋਸਤਾਂ ਦੀ ਮੋਟਰਸਾਈਕਲ ਡੋਲਣ ਤੋਂ ਬਾਅਦ ਬੇਕਾਬੂ ਹੋ ਕੇ ਨਹਿਰ ਦੀ ਪੱਟੜੀ ਨਾਲ ਟਕਰਾਉਣ ਕਾਰਨ ਡਿੱਗ ਕੇ ਮੌਕੇ ’ਤੇ ਮੌਤ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ।

ਏ. ਐੱਸ. ਆਈ. ਹਮੀਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਜਿਸ ਨੇ ਦੋ ਦਿਨ ਪਹਿਲਾਂ ਹੀ ਨਵਾਂ ਪਲੈਟਿਨਾ ਮੋਟਰਸਾਈਕਲ ਖਰੀਦਿਆ ਸੀ। ਆਪਣੇ ਗੁਆਂਢ ਵਿਚ ਰਹਿ ਰਹੇ ਦੋਸਤ ਦਿਲਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਅਵਤਾਰ ਸਿੰਘ ਨਾਲ ਪਿੰਡ ਦਾਖਾ ਤੋਂ ਈਸੇਵਾਲ ਨਹਿਰ ’ਤੇ ਲੁਧਿਆਣਾ ਨੂੰ ਜਾ ਰਿਹਾ ਸੀ। ਅਚਾਨਕ ਉਸ ਦਾ ਮੋਟਰਸਾਈਕਲ ਡੋਲ ਗਿਆ ਅਤੇ ਬੇਕਾਬੂ ਹੋ ਕੇ ਨਹਿਰ ਦੀ ਪੱਟੜੀ ਨਾਲ ਟਕਰਾ ਗਿਆ ਅਤੇ ਦੋਵੇਂ ਦੋਸਤਾਂ ਦੀ ਮੋਟਰਸਾਈਕਲ ਤੋਂ ਡਿੱਗਦੇ ਸਾਰ ਹੀ ਮੌਤ ਹੋ ਗਈ। ਦੋਵੇਂ ਦੋਸਤਾਂ ਦੀ ਉਮਰ 22 ਕੁ ਸਾਲ ਸੀ। ਮੰਦਭਾਗੀ ਖ਼ਬਰ ਮਿਲਦਿਆਂ ਦਾਖਾ ਪਿੰਡ ’ਚ ਸੋਗ ਦਲ ਲਹਿਰ ਫੈਲ ਗਈ। ਥਾਣਾ ਦਾਖਾ ਦੀ ਪੁਲਸ ਨੇ ਮ੍ਰਿਤਕ ਹਰਪ੍ਰੀਤ ਸਿੰਘ ਭਰਾ ਜਗਦੀਪ ਸਿੰਘ ਦੇ ਬਿਆਨਾਂ ’ਤੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਹੈ।


Bharat Thapa

Content Editor

Related News