ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਟੀ.ਐੱਸ ਸ਼ੇਰਗਿੱਲ ਨੇ ਬੁਢਲਾਡਾ ਸ਼ਹਿਰ ਦਾ ਕੀਤਾ ਦੌਰਾ

07/17/2018 4:01:05 PM

ਬੁਢਲਾਡਾ (ਮਨਜੀਤ)— ਸੇਵਾ ਮੁਕਤ ਲੈਫਟੀਨੈਂਟ ਜਰਨਲ ਅਤੇ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਸ਼੍ਰੀ ਟੀ.ਐੱਸ ਸ਼ੇਰਗਿੱਲ ਅੱਜ ਬੁਢਲਾਡਾ ਪਹੁੰਚੇ, ਜਿਥੇ ਉਨ੍ਹਾਂ ਨੇ ਗਾਰਡੀਅਨਜ਼ ਆਫ ਗਵਰਨੈਂਸ ਨੂੰ ਸਮਾਜ ਦੇ ਸਮੁੱਚੇ ਵਿਕਾਸ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਉਹ ਅੱਜ ਬੁਢਲਾਡਾ, ਮਾਨਸਾ, ਸਰਦੂਲਗੜ੍ਹ ਦੇ ਖੁਸ਼ਹਾਲੀ ਦੇ ਰਾਖਿਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੀ.ਐੱਸ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਲਈ ਚਲਾਈਆਂ ਸਕੀਮਾਂ ਲੋੜਵੰਦ ਲੋਕਾਂ ਦੇ ਹੱਥਾਂ ਵਿਚ ਪਹੁੰਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੀਆਂ ਟੀਮਾਂ ਦਾ ਪ੍ਰਬੰਧ ਕੀਤਾ ਹੈ, ਜਿਸ ਦੇ ਸਾਰਥਕ ਨਤੀਜੇ ਸਰਕਾਰ ਨੂੰ ਮਿਲਣੇ ਆਰੰਭ ਹੋ ਗਏ ਹਨ। ਜਿਸ ਦੀ ਬਦੋਲਤ ਜੀ.ਓ.ਜੀ ਦੀਆਂ ਪਿੰਡਾਂ ਵਿਚ ਟੀਮਾਂ ਵੱਡੇ ਪੱਧਰ 'ਤੇ ਹੋਰ ਗਠਿਤ ਕਰਕੇ ਪੰਜਾਬ ਸਰਕਾਰ ਦੀਆਂ ਸਕੀਮਾਂ ਘਰ-ਘਰ ਪਹੁੰਚਾਈਆਂ ਜਾਣਗੀਆਂ।
ਅਖੀਰ ਵਿਚ ਸ਼੍ਰੀ ਸ਼ੇਰਗਿੱਲ ਨੇ ਜ਼ਿਲਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਨਸ਼ਾ ਸਮੱਗਲਰਾਂ ਨਾਲ ਸਖਤੀ ਨਾਲ ਨਜਿੱਠ ਕੇ ਇਸ ਨਾਮੁਰਾਦ ਬਿਮਾਰੀ ਦਾ ਪੰਜਾਬ ਵਿਚੋਂ ਖਾਤਮਾ ਕੀਤਾ ਜਾਵੇ। ਮੇਜਰ ਬਲਦੇਵ ਸਿੰਘ 
ਕੂਨਰ ਨੇ ਕਿਹਾ ਕਿ ਸਰਕਾਰ ਵਲੋਂ ਸੋਂਪੀ ਗਈ ਸੇਵਾ ਇਮਾਨਦਾਰੀ ਤੇ ਤਨਦੇਹੀ ਨਾਲ ਜ਼ਿਲੇ ਦੀ ਟੀਮ ਵਲੋਂ ਬਾਖੂਬੀ ਨਿਭਾਈ ਜਾਵੇਗੀ। ਇਸ ਮੌਕੇ ਏ.ਡੀ.ਸੀ. ਗੁਰਮੀਤ ਸਿੰਘ, ਡੀ.ਐੱਸ.ਪੀ. ਰਛਪਾਲ ਸਿੰਘ, ਈ.ਓ. ਰਵੀ ਕੁਮਾਰ, ਤਹਿਸੀਲਦਾਰ ਅਮਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।