ਸੁਨਾਮ ਰੋਡ ਤੋਂ ਟਰੱਕ ਚੋਰੀ, ਅਣਪਛਾਤੇ ਖ਼ਿਲਾਫ਼ ਕੇਸ ਦਰਜ

03/06/2022 2:20:25 PM

ਭਵਾਨੀਗੜ੍ਹ (ਵਿਕਾਸ) : ਭਵਾਨੀਗੜ੍ਹ-ਸੁਨਾਮ ਰੋਡ ਤੋਂ ਟਰੱਕ ਚੋਰੀ ਹੋਣ ਦੇ ਮਾਮਲੇ 'ਚ ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਕ੍ਰਿਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬਟੜਿਆਣਾ  ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਲੰਘੀ 24 ਫਰਵਰੀ ਨੂੰ ਉਹ  ਗਾਜਿਆਬਾਦ (ਯੂ.ਪੀ.) ਤੋਂ ਸਮਾਨ ਉਤਾਰ ਕੇ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਜਦੋਂ ਉਹ ਫੱਗੂਵਾਲਾ ਰੋਡ ਸੁਨਾਮ ਤੋਂ ਥੋੜ੍ਹਾ ਅੱਗੇ ਲੰਘਿਆ ਤਾਂ ਉਸਦੇ ਟਰੱਕ ਦਾ ਤੇਲ ਖ਼ਤਮ ਹੋ ਗਿਆ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪੇਕੇ ਪੁੱਜੀ ਕੁੜੀ ਦਾ ਪ੍ਰੇਮੀ ਨੇ ਕਿਰਚ ਮਾਰ ਕੇ ਕੀਤਾ ਕਤਲ

ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਹ ਟਰੱਕ ਖੜਾ ਕੇ ਤੇਲ ਦੇ ਪੈਸੇ ਲੈਣ ਲਈ ਆਪਣੇ ਘਰ ਪਿੰਡ ਬਟੜਿਆਣਾ ਚਲਾ ਗਿਆ ਤੇ ਜਦੋਂ ਉਹ ਵਾਪਸ ਉਸ ਥਾਂ 'ਤੇ ਪੁੱਜਿਆ ਤਾਂ ਉਸਦਾ ਟਰੱਕ ਉੱਥੋਂ ਗਾਇਬ ਸੀ ਜਿਸਦੀ ਆਪਣੇ ਤੌਰ 'ਤੇ ਟਰੱਕ ਦੀ ਬਹੁਤ ਭਾਲ ਕੀਤੀ ਪਰੰਤੂ ਕੋਈ ਉੱਗ ਸੁੱਗ ਨਾ ਲੱਗ ਸਕੀ। ਪੀੜਤ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸਦਾ ਟਰੱਕ ਕਿਸੇ ਨਾਮਾਲੂਮ ਵਿਅਕਤੀ ਨੇ ਚੋਰੀ ਕਰ ਲਿਆ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਚੋਰੀ ਹੋਏ ਟਰੱਕ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪੇਕੇ ਪੁੱਜੀ ਕੁੜੀ ਦਾ ਪ੍ਰੇਮੀ ਨੇ ਕਿਰਚ ਮਾਰ ਕੇ ਕੀਤਾ ਕਤਲ


Anuradha

Content Editor

Related News