ਮਜ਼ਦੂਰ ਦਿਵਸ ਮੌਕੇ ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ

05/01/2021 5:37:21 PM

ਬੁਢਲਾਡਾ (ਬਾਂਸਲ) : ਮਜ਼ਦੂਰ ਦਿਵਸ ਮੌਕੇ ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਪਾਵਰਕਾਮ ਦੇ ਦਫਤਰ ਦੇ ਮੇਨ ਗੇਟ ’ਤੇ ਆਪਣੇ ਝੰਡੇ ਲਹਿਰਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ ਅਤੇ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮਜ਼ਦੂਰ ਦਿਵਸ ’ਤੇ ਸ਼ਿਕਾਗੋ ਵਿਖੇ ਮਜ਼ਦੂਰਾਂ ਉਤੇ ਹੋਏ ਜ਼ੁਲਮਾਂ ਪ੍ਰਤੀ ਉਸ ਸਮੇਂ ਦੀਆਂ ਮਜ਼ਦੂਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਮੰਗਾਂ ਨੂੰ ਮੰਨਵਾਇਆ ਸੀ ਪਰ ਅੱਜ ਦੇ ਸਮੇਂ ਦੀਆਂ ਸਰਕਾਰਾਂ ਵੀ ਨਵੇਂ ਕਾਨੂੰਨ, ਜਿਵੇਂ ਲੇਬਰ ਐਕਟ 2020 ਤੇ ਕਿਸਾਨਾਂ ਪ੍ਰਤੀ ਕਾਲੇ ਕਾਨੂੰਨ ਅਤੇ ਬਿਜਲੀ ਬੋਰਡ ਐਕਟ 2021 ਨੂੰ ਲਾਗੂ ਰਹੀਆਂ ਹਨ, ਜਿਨ੍ਹਾਂ ਨੂੰ ਜਥੇਬੰਦੀਆਂ ਨੇ ਰੱਦ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਸਰਕਾਰਾਂ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਮਜ਼ਦੂਰ, ਕਿਸਾਨ, ਮੁਲਾਜ਼ਮ ਵਿਰੁੱਧ ਬਣਾਏ ਸਾਰੇ ਐਕਟ ਰੱਦ ਕੀਤੇ ਜਾਣ। ਇਸ ਮੌਕੇ ਟੀ. ਐੱਸ. ਯੂ. ਯੂਨੀਅਨ ਦੇ ਪ੍ਰਧਾਨ ਮੇਜਰ ਸਿੰਘ, ਸਕੱਤਰ ਰਮਨ ਕੁਮਾਰ, ਇੰਪਲਾਈਜ਼ ਫੈੱਡਰੇਸ਼ਨ ਫਲਜੀਤ ਗਰੁੱਪ ਦੇ ਪ੍ਰਧਾਨ ਅਵਤਾਰ ਸਿੰਘ, ਸਕੱਤਰ ਹਰਚਰਨ ਸਿੰਘ ਅਤੇ ਸੀ. ਐੱਚ. ਬੀ. ਦੇ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਕੁਲਵਿੰਦਰ ਸਿੰਘ ਨੇ ਸੰਬੋਧਨ ਕੀਤਾ।


Manoj

Content Editor

Related News