ਹਵਾਵਾਂ ਨਾਲ ਡਿੱਗੇ ਦਰੱਖਤ, ਬਿਜਲੀ ਗੁੱਲ, ਮੀਂਹ ’ਚ ਲੱਗਾ ਜਾਮ

01/22/2019 4:37:24 AM

ਚੰਡੀਗਡ਼੍ਹ, (ਸਾਜਨ)- ਪੰਜਾਬ ਦੇ ਗਵਰਨਰ ਅਤੇ ਯੂ. ਟੀ.  ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸੋਮਵਾਰ ਨੂੰ ਪੰਜਾਬ, ਹਰਿਆਣਾ ਅਤੇ ਯੂ. ਟੀ. ਦੇ ਪੁਲਸ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ ਟ੍ਰਾਈਸਿਟੀ ’ਚ ਵਧ ਰਹੇ ਅਪਰਾਧ ਦੀਆਂ ਘਟਨਾਵਾਂ ਨੂੰ ਲੈ ਕੇ ਚਰਚਾ ਕੀਤੀ। ਮੀਟਿੰਗ ’ਚ ਬਦਨੌਰ ਨੇ ਟ੍ਰਾਈਸਿਟੀ ’ਚ ਲਗਾਤਾਰ ਵਧ ਰਹੇ ਅਪਰਾਧਾਂ ’ਤੇ ਸਖਤ ਨੋਟਿਸ ਲੈਂਦੇ ਹੋਏ ਤਿੰਨੇ ਰਾਜਾਂ ਨੂੰ ਆਪਸ ’ਚ ਤਾਲਮੇਲ ਅਤੇ ਅਪਰਾਧਿਕ ਘਟਨਾਵਾਂ ’ਤੇ ਨਕੇਲ ਕੱਸਣ ਲਈ ਇਕ ਐਕਸ਼ਨ ਪਲਾਨ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਚੌਥੀ ਵਾਰ ਹੈ, ਜਦੋਂ ਪ੍ਰਸ਼ਾਸਕ ਨੇ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਚਿੰਤਾ  ਜ਼ਾਹਰ ਕੀਤੀ ਹੈ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਪੰਜਾਬ-ਹਰਿਆਣਾ ਦੇ ਚੀਫ ਸੈਕਟਰੀ ਅਤੇ ਕੁਝ ਪੁਲਸ ਅਧਿਕਾਰੀਆਂ ਅਤੇ ਯੂ. ਟੀ. ਦੇ ਪ੍ਰਿੰਸੀਪਲ ਹੋਮ ਸੈਕਟਰੀ ਅਰੁਣ ਗੁਪਤਾ, ਡੀ. ਜੀ. ਪੀ. ਸੰਜੈ ਬੈਨੀਵਾਲ ਸਮੇਤ ਕੁਝ ਹੋਰ ਅਧਿਕਾਰੀਆਂ ਨੂੰ ਰਾਜਭਾਨ ’ਚ ਗੱਲਬਾਤ ਲਈ ਬੁਲਾਇਆ ਸੀ।  
ਦੂਜੇ ਰਾਜ ਦਾ ਮਾਮਲਾ ਹੋਣ  ਕਾਰਨ ਪੁਲਸ ਖੁਦ ਨੂੰ ਮਹਿਸੂਸ ਕਰਦੀ ਹੈ ਲਾਚਾਰ : ਬੀਤੇ ਕੁਝ ਦਿਨਾਂ ’ਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋਈਆਂ ਹਨ, ਜਦੋਂ ਅਪਰਾਧੀ ਇਕ ਰਾਜ ’ਚ ਵਾਰਦਾਤ ਕਰ ਕੇ ਦੂਜੇ ਰਾਜ ’ਚ ਭੱਜ ਜਾਂਦੇ ਹਨ। ਪੁਲਸ ਅਜਿਹੇ ’ਚ ਖੁਦ ਨੂੰ ਲਾਚਾਰ ਮਹਿਸੂਸ ਕਰਦੀ ਹੈ ਕਿਉਂਕਿ ਮਾਮਲਾ ਦੂਜੇ ਰਾਜ ਦਾ ਹੋ ਜਾਂਦਾ ਹੈ। ਜਦੋਂ ਤਕ ਤਿੰਨਾਂ ਜਗ੍ਹਾ ਦੀ ਪੁਲਸ ’ਚ ਤਾਲਮੇਲ ਨਾ ਹੋਵੇ ਤਾਂ ਅਜਿਹੇ ਅਪਰਾਧੀ ਅਨਸਰਾਂ ’ਤੇ ਨਕੇਲ ਕੱਸਣਾ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ।  ਅਪਰਾਧੀ ਇਕ ਜਗ੍ਹਾ ਅਪਰਾਧ ਕਰਦੇ ਹਨ ਅਤੇ ਦੂਜੀ ਜਗ੍ਹਾ ਨੂੰ ਆਪਣੀ ਸ਼ਰਨ ਬਣਾ ਲੈਂਦੇ ਹਨ।   
ਅਦਰ ਸਟੇਟ ਦਾ ਮਾਮਲਾ ਹੋਣ ਤੋਂ ਯੂ. ਟੀ.  ਪੁਲਸ ਦੇ ਹੱਥ ਬੱਝੇ : ਬੈਠਕ ’ਚ ਆਲ੍ਹਾ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗਡ਼੍ਹ ਪੁਲਸ ਉਂਝ ਤਾਂ ਪੂਰੀ ਤਰ੍ਹਾਂ ਮਾਲ ਮੁਸਤੈਦ ਹੈ  ਪਰ ਅਪਰਾਧੀ ਭੱਜ ਕੇ ਦੂਜੀ ਸਟੇਟ ’ਚ ਚਲਾ ਜਾਂਦਾ ਹੈ ਤਾਂ ਅਜਿਹੇ ’ਚ ਯੂ. ਟੀ. ਪੁਲਸ ਦੇ ਵੀ ਹੱਥ ਬੰਨ੍ਹ ਜਾਂਦੇ ਹਨ।  ਇਸ ਲਈ ਤਿੰਨਾਂ ਰਾਜਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨਾ ਹੋਵੇਗਾ। ਪ੍ਰਸ਼ਾਸਕ ਨੇ ਯੂ. ਟੀ. ਪੁਲਸ ਦੇ ਵਰਜਨ ਨੂੰ ਧਿਆਨ ਨਾਲ ਸੁਣਿਆ ਅਤੇ ਪੰਜਾਬ-ਹਰਿਆਣੇ ਦੇ ਚੀਫ ਸੈਕਟਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰਾਜਾਂ ਦੀ ਪੁਲਸ ਨੂੰ ਇਸ ਨੂੰ ਲੈ ਕੇ ਸੁਚੇਤ ਕਰਨ, ਤਾਂ ਕਿ ਇਹ ਰਾਜ ਕਿਸੇ ਤਰ੍ਹਾਂ ਮੁਲਜ਼ਮਾਂ ਦੀ ਸ਼ਰਨ ਨਾ ਬਣ ਸਕਣ।
ਅਧਿਕਾਰੀਆਂ ਦਾ ਪ੍ਰਸ਼ਾਸਕ ਨੂੰ ਭਰੋਸਾ : ਅਪਰਾਧਿਕ ਗਤੀਵਿਧੀਆਂ ’ਤੇ ਰੋਕ ਲਾਉਣ ਲਈ ਕਰਨਗੇ ਪੂਰੀ ਕੋਸ਼ਿਸ਼
ਅਧਿਕਾਰੀਆਂ ਨੇ ਪ੍ਰਸ਼ਾਸਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ-ਹਰਿਆਣਾ ਯੂ. ਟੀ. ਦੇ ਨਾਲ ਮਿਲ ਕੇ ਅਜਿਹੀਆਂ ਗਤੀਵਿਧੀਆਂ ’ਤੇ ਰੋਕ ਲਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਬੀਤੇ ਦਿਨੀਂ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਪੰਜਾਬ ’ਚ ਜੰਮੂ-ਕਸ਼ਮੀਰ ਨਾਲ ਜੁਡ਼ੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਸਕਦੇ ਹਨ। ਐੱਨ. ਆਈ. ਏ. ਨੇ ਬੀਤੇ ਦਿਨੀਂ ਲੁਧਿਆਣਾ ’ਚ ਛਾਪੇਮਾਰੀ ਕਰਕੇ ਆਤੰਕੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਇਕ ਵਿਅਕਤੀ ਨੂੰ ਕਾਬੂ ਵੀ ਕੀਤਾ ਸੀ।
 ਪੰਜਾਬ-ਹਰਿਆਣਾ ਤੇ ਯੂ. ਟੀ.  ’ਚ ਲਾਅ ਆਰਡਰ ਦੀ ਸਥਿਤੀ ਬਿਹਤਰ ਕਰਨ ਤੇ ਤਿੰਨਾਂ ਥਾਵਾਂ ਦੀ ਪੁਲਸ ਨੂੰ ਆਪਸ ’ਚ ਤਾਲਮੇਲ ਬਣਾਉਣ ਨੂੰ ਲੈ ਕੇ ਮੀਟਿੰਗ ਹੋਈ ਸੀ। ਪ੍ਰਸ਼ਾਸਕ ਨੇ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਹਨ, ਜਿਸ ’ਤੇ ਤਿੰਨਾਂ ਜਗ੍ਹਾ ਦੇ ਅਧਿਕਾਰੀ ਮੁਸਤੈਦੀ ਨਾਲ ਕੰਮ ਕਰਨਗੇ।     -ਅਰੁਣ ਕੁਮਾਰ ਗੁਪਤਾ, ਪ੍ਰਿੰਸੀਪਲ ਹੋਮ ਸੈਕਟਰੀ
ਗਣਤੰਤਰ ਦਿਵਸ ਨੂੰ ਲੈ ਕੇ ਵਧਾਈ ਸੁਰੱਖਿਆ
ਲਾਅ ਐਂਡ ਆਰਡਰ ਨੂੰ ਲੈ ਕੇ ਬੈਠਕ ਹੋਣ ਤੋਂ ਬਾਅਦ ਚੰਡੀਗਡ਼੍ਹ ਪੁਲਸ ਨੇ ਗਣਤੰਤਰ ਦਿਵਸ ਦੀ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਦਿੱਤੇ ਹਨ। ਪੁਲਸ ਵਿਭਾਗ ਨੇ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਸ਼ਹਿਰ ਦੇ ਐਂਟਰੀ ਪੁਆਇੰਟ ’ਤੇ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਥਾਣਾ ਪੁਲਸ ਨੂੰ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਚੰਡੀਗਡ਼੍ਹ ਪੁਲਸ ਨੇ ਸੈਕਟਰ-17 ਪਰੇਡ ਗਰਾਊਂਡ ਦੇ ਚਾਰੇ ਪਾਸੇ ਪੁਲਸਕਰਮੀ ਤਾਇਨਾਤ ਕੀਤੇ ਹਨ। ਪਰੇਡ ਗਰਾਊਂਡ ’ਤੇ 24 ਘੰਟੇ ਪੁਲਸਕਰਮੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ।
ਬੈਠਕ ’ਚ ਪੰਜਾਬ  ਦੇ ਚੀਫ ਸੈਕਟਰੀ, ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋਡ਼ਾ,  ਹਰਿਆਣਾ ਦੇ ਡਪੀ. ਬੀ. ਐੱਸ. ਸੰਧੂ ਅਤੇ ਚੰਡੀਗਡ਼੍ਹ ਪੁਲਸ  ਦੇ ਡੀ. ਜੀ. ਪੀ. ਸੰਜੈ ਬੈਨੀਵਾਲ ਸ਼ਾਮਲ ਹੋਏ। ਟ੍ਰਾਈਸਿਟੀ ’ਚ ਬਿਹਤਰ ਕੰਮ ਕਰਨ ਲਈ ਲਾਅ ਐਂਡ ਆਰਡਰ ਨੂੰ ਲੈ ਕੇ ਸਮੀਖਿਆ ਕੀਤੀ ਗਈ। ਸਮੀਖਿਆ ਦੌਰਾਨ ਕਿਹਾ ਗਿਆ ਕਿ ਟ੍ਰਾਈਸਿਟੀ ’ਚ ਜੇਕਰ ਕੋਈ ਅਪਰਾਧਿਕ ਵਾਰਦਾਤ ਹੁੰਦੀ ਹੈ ਤਾਂ ਤੁਰੰਤ ਟ੍ਰਾਈਸਿਟੀ ਪੁਲਸ ਨੂੰ ਅਲਰਟ ਕੀਤਾ ਜਾਵੇ। ਇਸ ਤੋਂ ਇਲਾਵਾ ਦੋਸ਼ ਨੂੰ ਸੁਲਝਾਉਣ ਲਈ ਟ੍ਰਾਈਸਿਟੀ ਮਿਲ ਕੇ ਕੰਮ ਕਰਨ। ਗਵਰਨਰ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਲਾਅ ਐਂਡ ਆਰਡਰ ਹੋਣਾ ਬਿਹਤਰ ਹੈ, ਤਾਂ ਕਿ ਅਪਰਾਧੀ ਵਾਰਦਾਤ ਕਰਨ ਤੋਂ ਖੌਫ ਖਾ ਸਕੇ।
ਉਨ੍ਹਾਂ ਕਿਹਾ ਕਿ ਟ੍ਰਾਈਸਿਟੀ ’ਚ ਲਾਅ ਐਂਡ ਆਰਡਰ ਨੂੰ ਲੈ ਕੇ ਮਿਲ ਕੇ ਬਿਹਤਰ ਰਣਨੀਤੀ ਬਣਾਈ ਜਾਵੇ।