ਫਰੀਦਕੋਟ ਦੀ ਪੁਲਸ ਮੁਖੀ ਅਵਨੀਤ ਕੌਰ ਦਾ ਤਬਾਦਲਾ ਚਰਚਾ ''ਚ , ਵਿਧਾਇਕ ਨਾਲ ਚੱਲ ਰਿਹਾ ਸੀ ਟਕਰਾਅ

07/22/2022 11:22:07 AM

ਫਰੀਦਕੋਟ : ਪੰਜਾਬ ਸਰਕਾਰ ਨੇ ਬੀਤੇ ਦਿਨੀਂ ਫਰੀਦਕੋਟ ਦੀ ਜ਼ਿਲ੍ਹਾ ਪੁਲਸ ਮੁਖੀ ਅਵਨੀਤ ਕੌਰ ਸਿੱਧੂ ਦਾ ਫਰੀਦਕੋਟ ਤੋਂ ਤਬਾਦਲਾ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ 'ਤੇ ਰਾਜਪਾਲ ਸਿੰਘ ਨੂੰ ਨਿਯੁਕਤ ਕੀਤੀ ਗਿਆ ਹੈ। ਜਾਣਕਾਰੀ ਮੁਤਾਬਕ ਅਵਨੀਤ ਕੌਰ ਨੂੰ ਮਾਲੇਰਕੋਟਲਾ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਫਿਲਹਾਲ ਕੋਈ ਗੱਲ ਬਾਹਰ ਨਹੀਂ ਆਈ ਕਿ ਅਵਨੀਤ ਕੌਰ ਦੀ ਬਦਲੀ ਕਿਸ ਕਾਰਨ ਦੇ ਚੱਲਦਿਆਂ ਕੀਤੀ ਗਈ ਹੈ ਪਰ ਕਿਹਾ ਜਾ ਰਿਹਾ ਹੈ ਬੀਤੇ ਕੁਝ ਸਮੇਂ ਤੋਂ ਪੁਲਸ ਮੁਖੀ ਅਤੇ ਫਰੀਦਕੋਟ ਦੇ ਵਿਧਾਇਕ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ।

ਇਹ ਵੀ ਪੜ੍ਹੋ- ਜ਼ੀਰਕਪੁਰ 'ਚ 16 ਸਾਲਾਂ ਦੀ ਕੁੜੀ 'ਤੇ ਚੜ੍ਹਿਆ ਕੈਂਟਰ, ਗੁੱਸੇ 'ਚ ਆਏ ਲੋਕਾਂ ਨੇ ਕੁੱਟਿਆ ਡਰਾਈਵਰ, ਮੌਤ

ਸੂਤਰਾਂ ਮੁਤਾਬਕ ਫਰੀਦਕੋਟ ਦੇ ਇਕ ਵਿਧਾਇਕ ਨੇ ਕਿਹਾ ਸੀ ਕਿ ਜ਼ਿਲ੍ਹਾ ਪੁਲਸ ਨਸ਼ਿਆਂ ਵਿਰੋਧ ਕੋਈ ਢੁੱਕਵੀਂ ਕਾਰਵਾਈ ਨਹੀਂ ਕਰ ਰਹੀ, ਜਿਸ ਦੀ ਜਾਣਕਾਰੀ ਵਿਧਾਇਕ ਵੱਲੋਂ ਹਾਈਕਮਾਨ ਨੂੰ ਵੀ ਦਿੱਤਾ ਗਈ ਸੀ। ਹਾਈਕਮਾਨ ਨੇ ਇਸ ਸੰਬੰਧ 'ਚ ਦੋਵਾਂ ਧਿਰਾਂ ਨਾਲ ਗੱਲ ਕਰ ਕੇ ਟਕਰਾਅ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਲਈ ਕਿਹਾ ਜਾ ਰਿਹਾ ਹੈ ਕਿ ਵਿਧਾਇਕ ਨਾਲ ਹੋਏ ਟਕਰਾਅ ਤੋਂ ਬਾਅਦ ਹੀ ਪੁਲਸ ਮੁਖੀ ਅਵਨੀਤ ਕੌਰ ਦਾ ਤਬਾਦਲਾ ਕੀਤਾ ਗਿਆ ਹੈ, ਹਾਲਾਂਕਿ ਜਗਬਾਣੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ।  

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News