ਏ. ਡੀ. ਸੀ. ਪੀ.-1 ਤੇ ਏ. ਡੀ. ਸੀ. ਪੀ.-4 ਸਮੇਤ ਹੈੱਡਕੁਆਰਟਰ ਦੀ ਬਦਲੀ

05/25/2020 11:36:47 PM

ਲੁਧਿਆਣਾ, (ਰਿਸ਼ੀ)— ਸੋਮਵਾਰ ਦੇਰ ਸ਼ਾਮ ਡੀ. ਜੀ. ਪੀ. ਵੱਲੋਂ ਜਾਰੀ ਕੀਤੀ ਗਈ ਲਿਸਟ 'ਚ ਕਮਿਸ਼ਨਰੇਟ ਦੇ ਜ਼ੋਨ-1 ਅਤੇ ਜ਼ੋਨ-4 ਦੇ ਏ. ਡੀ. ਸੀ. ਪੀ. ਤੋਂ ਇਲਾਵਾ ਏ. ਡੀ. ਸੀ. ਪੀ. ਹੈੱਡਕੁਆਰਟਰ ਦੀ ਬਦਲੀ ਕੀਤੀ ਗਈ ਹੈ। ਨਵੀਂ ਲਿਸਟ ਵਿਚ ਆਈ. ਪੀ. ਐੱਸ. ਅਧਿਕਾਰੀ ਦੀਪਕ ਪਾਰਿਕ ਨੂੰ ਏ. ਡੀ. ਸੀ. ਪੀ. ਹੈੱਡਕੁਆਰਟਰ ਤੋਂ ਬਦਲ ਕੇ ਏ. ਡੀ. ਸੀ. ਪੀ.-1 ਦਾ ਚਾਰਜ ਦਿੱਤਾ ਗਿਆ ਹੈ, ਜਦੋਂਕਿ ਏ. ਡੀ. ਸੀ. ਪੀ.-1 ਰਹਿ ਚੁੱਕੇ ਪੀ. ਪੀ. ਐੱਸ. ਅਧਿਕਾਰੀ ਗੁਰਪ੍ਰੀਤ ਸਿੰਘ ਸਿਕੰਦ ਨੂੰ ਏ. ਡੀ. ਸੀ. ਪੀ. ਇੰਡਸਟ੍ਰੀਅਲ ਸਕਿਓਰਟੀ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ। ਏ. ਡੀ. ਸੀ. ਪੀ. ਹੈੱਡਕੁਆਰਟਰ ਆਈ. ਪੀ. ਐੱਸ. ਅਧਿਕਾਰੀ ਅਸ਼ਵਨੀ ਗੋਤਯਾਲ ਨੂੰ ਲਗਾਇਆ ਗਿਆ ਹੈ। ਪੀ. ਪੀ. ਐੱਸ. ਅਧਿਕਾਰੀ ਕੁਲਦੀਪ ਸ਼ਰਮਾ ਨੂੰ ਏ. ਡੀ. ਸੀ. ਪੀ.-4 ਨਿਯੁਕਤ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਐੱਸ. ਪੀ. ਹੈੱਡਕੁਆਰਟਰ ਫਾਜ਼ਿਲਕਾ ਵਿਚ ਸਨ, ਜਦੋਂਕਿ ਏ. ਡੀ. ਸੀ. ਪੀ.-4 ਰਹਿ ਚੁੱਕੇ ਪੀ. ਪੀ. ਐੱਸ. ਅਜਿੰਦਰ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਰੂਪ ਨਗਰ ਨਿਯੁਕਤ ਕੀਤਾ ਗਿਆ ਹੈ।

KamalJeet Singh

This news is Content Editor KamalJeet Singh