ਪੰਜਾਬ ਦੀਆਂ ਨਗਰ ਪੰਚਾਇਤਾਂ ਤੇ ਕੌਂਸਲਾਂ ਦੇ 8 ਈ. ਓ. ਤਬਦੀਲ

01/24/2020 11:07:38 PM

ਚੰਡੀਗੜ੍ਹ, (ਭੁੱਲਰ)— ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਰਾਜ ਦੀਆਂ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਨਾਲ ਸਬੰਧਤ 8 ਈ.ਓ. (ਕਾਰਜਕਾਰੀ ਅਧਿਕਾਰੀ) ਤਬਦੀਲ ਕੀਤੇ ਗਏ ਹਨ। ਵਿਭਾਗ ਦੇ ਅਡੀਸ਼ਨਲ ਮੁੱਖ ਸਕੱਤਰ ਸੰਜੇ ਕੁਮਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਨਗਰ ਕੌਂਸਲ ਮਜੀਠਾ ਦੇ ਈ.ਓ. ਰਾਜੇਸ਼ ਕੁਮਾਰ ਖੋਸਲਾ ਨੂੰ ਬਦਲ ਕੇ ਨਗਰ ਪੰਚਾਇਤ ਰਾਜਾ ਸਾਂਸੀ ਤੇ ਵਾਧੂ ਚਾਰਜ ਨਡਾਲਾ, ਨਗਰ ਕੌਂਸਲ ਸੁਜਾਨਪੁਰ ਦੇ ਈ.ਓ. ਵਿਜੇ ਸਾਗਰ ਮਹਿਤਾ ਨੂੰ ਮੌਜੂਦਾ ਤਾਇਨਾਤੀ ਨਾਲ ਮਜੀਠਾ ਦਾ ਵਾਧੂ ਚਾਰਜ, ਸੁਖਦੇਵ ਸਿੰਘ ਰੰਧਾਵਾ ਨੂੰ ਨਗਰ ਕੌਂਸਲ ਜਗਰਾਓਂ, ਜਗਜੀਤ ਸਿੰਘ ਨੂੰ ਨਗਰ ਕੌਂਸਲ ਭੁਚੋ ਮੰਡੀ ਤੋਂ ਨਗਰ ਪੰਚਾਇਤ ਕੋਟ ਈਸੇ ਖਾਂ ਤੇ ਫ਼ਤਹਿਗੜ੍ਹ ਪੰਜਤੂਰ ਦਾ ਵਾਧੂ ਚਾਰਜ, ਬਲਜਿੰਦਰ ਕੌਰ ਨੂੰ ਮੂਨਕ ਤੋਂ ਨਗਰ ਕੌਂਸਲ ਪਾਤੜਾਂ, ਪਰਮਿੰਦਰ ਸਿੰਘ ਨੂੰ ਨਗ ਕੌਂਸਲ ਪਾਤੜਾਂ ਤੋਂ ਨਗਰ ਪੰਚਾਇਤ ਮੂਨਕ, ਨਰਿੰਦਰ ਕੁਮਾਰ ਨੂੰ ਨਗਰ ਪੰਚਾਇਤ ਬਰੀਵਾਲਾ ਤੋਂ ਨਗਰ ਕੌਂਸਲ ਜਲਾਲਾਬਾਦ, ਰਜਨੀਸ਼ ਕੁਮਾਰ ਨੂੰ ਨਗਰ ਕੌਂਸਲ ਫਾਜ਼ਿਲਕਾ ਦੇ ਨਾਲ ਅਰਨੀਵਾਲਾ ਦਾ ਵਾਧੂ ਚਾਰਜ, ਗੁਰਬਖਸ਼ੀਸ਼ ਸਿੰਘ ਨੂੰ ਨਗਰ ਕੌਂਸਲ ਆਨੰਦਪੁਰ ਸਾਹਿਬ ਤੋਂ ਹੈਡਕੂਆਟਰ ਸੀ.ਵੀ.ਓ. ਸੈਲ, ਰਮੇਸ਼ ਕੁਮਾਰ ਨੂੰ ਨਗਰ ਕੌਂਸਲ ਸੰਗਰੂਰ ਦੇ ਨਾਲ ਬਰੇਟਾ ਦਾ ਵਾਧੂ ਚਾਰਜ, ਸੰਗੀਤ ਕੁਮਾਰ ਨੂੰ ਨਗਰ ਕੌਂਸਲ ਖਮਾਣੋ ਤੋਂ ਨਗਰ ਕੌਂਸਲ ਖਰੜ ਅਤੇ ਕੁਲਬੀਰ ਸਿੰਘ ਬਰਾੜ ਨੂੰ ਖਰੜ ਤੋਂ ਬਦਲ ਕੇ ਖਮਾਣੋ ਕੌਂਸਲ ਦਾ ਈ.ਓ. ਲਾਇਆ ਗਿਆ ਹੈ।


KamalJeet Singh

Content Editor

Related News