ਗੱਡੀ ਟਕਰਾਉਣ ਨਾਲ ਨੁਕਸਾਨਿਆ ਟਰਾਂਸਫਾਰਮਰ

06/18/2018 8:09:39 AM

 ਮੋਗਾ (ਅਾਜ਼ਾਦ) - ਅੱਜ ਨਿਊ ਟਾਊਨ ਗਲੀ ਨੰਬਰ 9 ’ਚ  ਗੱਡੀ ਬੇਕਾਬੂ ਹੋ ਕੇ ਬਿਜਲੀ ਟਰਾਂਸਫਾਰਮਰ ਨਾਲ ਜਾ ਟਕਰਾਈ, ਜਿਸ ਕਾਰਨ ਟਰਾਂਸਫਾਰਮਰ ਡਿਗ ਪਿਆ। ਪਾਵਰਕਾਮ ਸਾਊਥ ਦੇ ਜੂਨੀਅਰ ਇੰਜੀਨੀਅਰ ਬਲਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਉਹ ਅਤੇ ਮੁਲਾਜ਼ਮ ਉਥੇ ਪੁੱਜੇ ਅਤੇ ਜਾਂਚ ਕੀਤੀ। ਟਰਾਂਸਫਾਰਮਰ ਡਿਗਣ ਨਾਲ ਪਾਵਰਕਾਮ ਨੂੰ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪਾਵਰਕਾਮ ਦੇ  ਐੱਸ. ਡੀ. ਓ. ਸੁਖਦੀਪ ਸਿੰਘ ਵੱਲੋਂ ਗੱਡੀ ਚਾਲਕ ਖਿਲਾਫ ਥਾਣਾ ਸਿਟੀ ਮੋਗਾ ’ਚ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਨ  ਲਈ ਕਿਹਾ ਗਿਆ ਹੈ, ਜਦ ਇਸ ਸਬੰਧੀ  ਥਾਣਾ ਸਿਟੀ ਸਾਊਥ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ। ਜਾਂਚ ਦੇ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।