8 ਮਹੀਨੇ 8 ਦਿਨਾਂ ਬਾਅਦ ਮਲੋਟ ਸਟੇਸ਼ਨ ਤੇ ਆਈਆਂ ਟਰੇਨਾਂ, ਰਿਜਰਵੇਸ਼ਨ ਤੋਂ ਬਿਨਾਂ ਸਫਰ ਨਾ ਕਰ ਸਕਣ ਕਰਕੇ ਪਲੇਟ ਫਾਰਮਾਂ ਤੇ ਸੁੰਨਸਾਨ

12/02/2020 3:40:57 PM

ਮਲੋਟ(ਜੁਨੇਜਾ): ਕੋਰੋਨਾ ਕਰਕੇ ਰੇਲਵੇਂ ਵਿਭਾਗ ਨੇ ਟਰੇਨਾਂ ਬੰਦ ਕਰਨ ਤਹਿਤ ਮਲੋਟ ਰੇਲਵੇਂ ਸਟੇਸ਼ਨ ਤੇ ਰੁਕਣ ਵਾਲੀਆਂ ਗੱਡੀਆਂ ਜੋ 23 ਮਾਰਚ 2020 ਤੋਂ ਬੰਦ ਸਨ ਕੱਲ ਤੋਂ ਬਹਾਲ ਹੋ ਗਈਆਂ ਹਨ ਪਰ ਯਾਤਰਾ ਲਈ ਰਿਜਰਵੇਸ਼ਨ ਦੀ ਸ਼ਰਤ ਕਾਰਨ ਇਹਨਾਂ ਗੱਡੀਆਂ ਤੇ ਹਾਲੇ ਨਾਮਤਾਰ ਸਵਾਰੀਆਂ ਹੀ ਚੜ ਰਹੀਆਂ ਹਨ ਜਿਸ ਕਰਕੇ ਪਲੇਟਾਂ ਫਾਰਮਾਂ ਉਪਰ ਅਜੇ ਵੀ ਸੰਨਾਟਾ ਪਸਰਿਆ ਹੋਇਆ ਹੈ। ਸ਼ਹਿਰ ਵਾਸੀਆਂ ਵੱਲੋਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਆਮ ਲੋਕਾਂ ਦੀ ਸਹੂਲਤ ਲਈ ਇਹਨਾਂ ਨਿਯਮਾਂ 'ਚ ਰਿਆਇਤ ਦਿੱਤੀ ਜਾਵੇ।
ਜ਼ਿਕਰਯੋਗ ਹੈ ਸ੍ਰੀ ਗੰਗਾਨਗਰ–ਬਠਿੰਡਾ ਰੇਲ ਮਾਰਗ ਉਪਰ ਮਲੋਟ ਰੇਲਵੇਂ ਸਟੇਸ਼ਨ ਉਪਰ 20 ਤੋਂ ਵੱਧ ਟਰੇਨਾਂ ਰੋਜ਼ ਲੰਘਦੀਆਂ ਸਨ ਪਰ ਕੋਰੋਨਾ ਕਰਕੇ ਸਾਰੇ ਟਾਈਮ ਰੱਦ ਹੋ ਗਏ ਸਨ। ਕੇਂਦਰ ਸਰਕਾਰ ਦੇ ਆਦੇਸ਼ਾਂ ਤੇ ਰੇਲਵੇਂ ਵਿਭਾਗ ਨੇ ਹੁਣ ਇਸ ਰੇਲਵੇ ਰੂਟ ਤੇ ਸ੍ਰੀ ਗੰਗਾਨਗਰ ਦਿੱਲੀ ਨੰਬਰ 02481/02482 ਅਤੇ ਸ੍ਰੀ ਗੰਗਾਨਗਰ-ਹਰਦਵਾਰ 04711/12 ਮੇਲ ਟਰੇਨਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਸੀਨੀਅਰ ਸਟੇਸ਼ਨ ਮਾਸਟਰ ਜੇ. ਕੇ. ਚੱਡਾ ਨੇ ਦੱਸਿਆ ਕਿ ਕੋਵਿਡ ਕਰਕੇ ਸਰਕਾਰ ਦੇ ਨਿਯਮਾਂ ਕਾਰਨ ਇਹਨਾਂ ਟਰੇਨਾਂ ਉਪਰ ਸਿਰਫ ਰਿਜਰਵੇਸ਼ਨ ਵਾਲੇ ਯਾਤਰੀ ਹੀ ਸਫ਼ਰ ਕਰ ਸਕਦੇ ਹਨ ਅਤੇ ਮੌਕੇ ਤੇ ਟਿਕਟ ਲੈ ਕੇ ਇਹਨਾਂ ਗੱਡੀਆਂ ਉਪਰ ਸਫ਼ਰ ਨਹੀਂ ਕੀਤਾ ਜਾ ਸਕਦਾ। ਜਿਸ ਕਰਕੇ ਯਾਤਰੀਆਂ ਦੀ ਗਿਣਤੀ ਨਾਮਾਤਰ ਹੈ।

ਉਧਰ ਸਟੇਸ਼ਨ ਮਾਸਟਰ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਸਿਰਫ ਆਨ ਲਾਈਨ ਰਿਜਰਵੇਸ਼ਨ ਕਰਕੇ ਸਟੇਸ਼ਨ ਉਪਰ ਕੋਈ ਵੀ ਵਿਅਕਤੀਆਂ ਆਮ ਦਿਨਾਂ 'ਚ 8 ਵਜੇ ਤੋਂ 4 ਵਜੇ ਤੱਕ ਅਤੇ ਐਤਵਾਰ ਨੂੰ 8 ਵਜੇ ਤੋਂ 2 ਵਜੇ ਤੱਕ ਆਪਣੀ ਟਿਕਟ ਰਿਜ਼ਰਵ ਕਰਾ ਸਕਦਾ ਹੈ। ਉਧਰ ਭਾਜਪਾ ਦੇ ਸੁਭਾਸ਼ ਗੁੰਬਰ, ਬਲਾਕ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ, ਉਦਯੋਗਿਕ ਕੇਂਦਰ ਐਸੋ: ਦੇ ਪ੍ਰਧਾਨ ਵਰਿੰਦਰ ਸੋਨੀ, ਐਡਵੋਕੇਟ ਜਸਪਾਲ ਔਲਖ ਅਤੇ ਕੁਲਵੀਰ ਸਿੰਘ ਵਿੱਕੀ ਪ੍ਰਧਾਨ ਸਮੇਤ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਆਗੂਆਂ ਦੀ ਮੰਗ ਹੈ ਕਿ ਸਰਕਾਰ ਗਿੱਦੜਬਾਹਾ ਬਠਿੰਡਾ ਜਾਂ ਅਬੋਹਰ ਗੰਗਾਨਗਰ ਵਰਗੇ ਨਜਦੀਕ ਸਟੇਸ਼ਨਾਂ ਤੱਕ ਯਾਤਰੀਆਂ ਦੀ ਸਹੂਲਤ ਲਈ ਉਹਨਾਂ ਨੂੰ ਬਿਨਾਂ ਰਿਜਰਵੇਸ਼ਨ ਸਫ਼ਰ ਕਰਨ ਦੀਆਂ ਆਗਿਆ ਦੇਵੇ।


Aarti dhillon

Content Editor

Related News