ਕਿਸਾਨ ਅੰਦੋਲਨ ਕਾਰਨ 6 ਐਕਸਪ੍ਰੈਸ ਟ੍ਰੇਨਾਂ 10 ਤੱਕ ਕੀਤੀਆਂ ਰੱਦ

01/05/2021 6:22:14 PM

ਜੈਤੋ (ਰਘੂਨੰਦਨ ਪਰਾਸ਼ਰ): ਭਾਰਤੀ ਰੇਲਵੇ ਪੰਜਾਬ ’ਚ ਕਿਸਾਨ ਅੰਦੋਲਨ ਕਾਰਨ ਟਰੇਨਾਂ ਨੂੰ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਟਰੇਨਾਂ ਦੇ ਅੰਸ਼ਕ ਰੱਦ ਅਤੇ ਰੂਟ ਨੂੰ ਬਦਲਿਆ ਜਾ ਰਿਹਾ ਹੈ।ਸੂਤਰਾਂ ਦੇ ਅਨੁਸਾਰ ਜੋ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ’ਚ ਟ੍ਰੇਨ ਨੰਬਰ 05211 ਦਰਭੰਗ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਟ੍ਰੇਨ ਜੇ.ਸੀ.ਓ. 6 ਜਨਵਰੀ ਅਤੇ 05612 ਅੰਮ੍ਰਿਤਸਰ- ਦਰਭੰਗ ਐਕਸਪ੍ਰੈੱਸ ਸਪੈਸ਼ਲ ਟ੍ਰੇਨ ਜੇ.ਸੀ.ਓ. 8 ਜਨਵਰੀ,08237 ਕੋਰਬਾ-ਅੰਮਿ੍ਰਤਸਰ ਐਕਸਪ੍ਰੈੱਸ ਜੇ.ਸੀ.ਓ. 6 ਅਤੇ 8 ਨੂੰ, 08238  ਅੰਮ੍ਰਿਤਸਰ-ਕੋਰਬਾ ਐਕਸਪ੍ਰੈੱਸ ਜੇ.ਸੀ.ਓ. 8 ਅਤੇ 10 ਜਨਵਰੀ ਨੂੰ ਰੱਦ ਕੀਤੀ ਜਾਵੇਗੀ।ਜਦਕਿ02715 ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ ਜੇ.ਸੀ.ਓ. 6 ਜਨਵਰੀ ਨੂੰ ਨਵੀ ਦਿੱਲੀ ਵਿਖੇ ਸਮਾਪਤ ਹੋਵੇਗੀ।  02716 ਅੰਮਿ੍ਰਤਸਰ-ਨਾਂਦੇੜ ਐਕਸਪ੍ਰੈੱਸ, ਨਵੀ ਦਿੱਲੀ ਤੋਂ ਜੇ.ਸੀ.ਓ. 8 ਤੋਂ ਸ਼ੁਰੂ ਹੋਵੇਗੀ ਅਤੇ ਅੰਸ਼ਕ ਤੌਰ ’ਤੇ ਨਵੀ ਦਿੱਲੀ-ਅੰਮ੍ਰਿਤਸਰ-ਨਵੀ ਦਿੱਲੀ ਦੇ ਵਿਚਕਾਰ ਰੱਦ ਕੀਤੀ ਜਾਵੇਗੀ।02407 ਜਾਲਪਾਈਗੁਰੀ-ਅੰਮ੍ਰਿਤਸਰ ਐਕਸਪੈ੍ਰੱਸ ਜੇ.ਸੀ.ਓ. 6 ਅੰਬਾਲਾ ਵਿੱਚ ਸਮਾਪਤ ਹੋਵੇਗੀ। 02408 ਅੰਮ੍ਰਿਤਸਰ-ਨਿਊ ਜਲਪਾਈਗੁੜੀ ਐਕਸਪ੍ਰੈੱਸ ਜੇ.ਸੀ.ਓ. 8 ਨੂੰ ਅੰਬਾਲਾ ਤੋਂ ਚੱਲੇਗੀ ਅਤੇ ਅੰਬਾਲਾ-ਅੰਮਿ੍ਰਤਸਰ ਦਰਮਿਆਨ ਰੱਦ ਕੀਤੀ ਜਾਵੇਗੀ।  

ਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼

ਟ੍ਰੇਨ ਨੰਬਰ 04654 ਅੰਮ੍ਰਿਤਸਰ-ਨਵੀ ਜਲਪਾਈਗੁੜੀ ਐਕਸਪ੍ਰੈੱਸ ਸਪੈਸ਼ਲ ਜੇ.ਸੀ.ਓ. 6 ਜਨਵਰੀ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਵੇਗੀ।ਰੇਲ ਗੱਡੀਆਂ ਜਿਨ੍ਹਾਂ ਦਾ ਮਾਰਗ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ’ਚ ਟ੍ਰੇਨ ਨੰਬਰ 02903 ਮੁੰਬਈ ਸੈਂਟਰਲ-ਅੰਮਿ੍ਰਸਤਰ ਐਕਸਪ੍ਰੈੱਸ ਸਪੈਸ਼ਲ ਨੂੰ ਬਿਆਸ-ਤਰਨਤਾਰਨ-ਅੰਮ੍ਰਿਤਸਰ ਵਲੋਂ ਚਲਾਇਆ ਜਾਵੇਗਾ।ਇਸ ਤਰ੍ਹਾਂ ਹੀ ਟਰੇਨ ਨੰਬਰ 02904 ਅੰਮਿ੍ਰਤਸਰ-ਮੁੰਬਈ ਸੈਂਟਰਲ ਐਕਸਪ੍ਰੈੱਸ ਸਪੈਸ਼ਲ ਜੇ.ਸੀ.ਓ., 02925 ਬਾਂਦਰਾ ਟਰਮਿਨਸ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਜੇ.ਸੀ.ਓ., 02926 ਅੰਮਿ੍ਰਤਸਰ- ਬਾਂਦਰਾ ਟਰਮੀਨਸ ਐਕਸਪ੍ਰੈੱਸ ਸਪੈਸ਼ਲ ਜੇ.ਸੀ.ਓ., 04650 ਅੰਮਿ੍ਰਤਸਰ-ਜਯਾਨਗਰ ਐਕਸਪ੍ਰੈੱਸ ਸਪੈਸ਼ਲ ਜੇ.ਸੀ.ਓ. ਅਤੇ ਟਰੇਨ ਨੰਬਰ 04652 ਅੰਮਿ੍ਰਤਸਰ-ਜੈਯਾਨਗਰ ਐਕਸਪ੍ਰੈੱਸ ਸਪੈਸ਼ਲ ਜੇ.ਸੀ.ਓ. ਨੂੰ ਅੰਮ੍ਰਿਤਸਰ-ਬਿਆਸ ਰੂਟ ਰਾਹੀ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਨਹੀਂ ਰਹੇ ਪੰਥ ਦੇ ਉੱਘੇ ਵਿਦਵਾਨ ਅਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਪਿ੍ਰਤਪਾਲ ਸਿੰਘ ਬੈਂਸ 


Shyna

Content Editor

Related News