5 ਅਪ੍ਰੈਲ ਤੋਂ ਟਰੇਨ ਦੀ ਪਟੜੀਆਂ ’ਤੇ ਦੋੜਣਗੀਆਂ 40 ਪੈਸੰਜਰ ਟਰੇਨਾਂ

04/01/2021 11:41:42 AM

ਫਿਰੋਜ਼ਪੁਰ (ਆਨੰਦ): ਰੇਲਵੇ ਵੱਲੋਂ ਕੋਰੋਨਾ ਦੀ ਵਜ੍ਹਾ ਨਾਲ ਰੱਦ ਕੀਤੀਆਂ ਗਈਆਂ ਟਰੇਨਾਂ ਨੂੰ ਫਿਰ ਤੋਂ ਚਲਾਉਣ ਦੀ ਯੋਜਨਾ ਬਣਾਈ ਹੈ।ਜਾਣਕਾਰੀ ਦੇ ਮੁਤਾਬਕ ਫਿਰੋਜ਼ਪੁਰ ਲੁਧਿਆਣਾ ਦੇ ਵਿਚਾਲੇ ਚੱਲਣ ਵਾਲੀ ਗੱਡੀ ਗਿਣਤੀ ਨੰਬਰ 04625-04626, ਫਿਰੋਜ਼ਪੁਰ-ਫਾਜ਼ਿਲਕਾ ਦੇ ਵਿਚਾਲੇ ਚੱਲਣ ਵਾਲੀ ਗੱਡੀ ਗਿਣਤੀ 04627-04628, 04643-04644, ਫਾਜ਼ਿਲਕਾ ਬਠਿੰਡਾ ਦੇ ਵਿਚਾਲੇ ਚੱਲਣ ਵਾਲੀ ਗੱਡੀ ਗਿਣਤੀ 04631-04632, ਫਿਰੋਜ਼ਪੁਰ ਬਠਿੰਡਾ 04657, 40658, ਲੁਧਿਆਣਾ ਲੋਹੀਆਂ ਦੇ ਵਿਚਾਲੇ 04629-04630, ਜਲੰਧਰ ਪਠਾਨਕੋਟ 04641-04642, ਅੰਮ੍ਰਿਤਸਰ ਪਠਾਨਕੋਟ 04659-04660, ਪਠਾਨਕੋਟ ਬੈਜਨਾਥ 04647-04648 ਸਮੇਤ 40 ਪੈਸੰਜਰ ਟਰੇਨਾਂ 5 ਅਪ੍ਰੈਲ ਤੋਂ ਆਪਣੀ ਰਫਤਾਰ ਫੜਣਗੀਆਂ।


Shyna

Content Editor

Related News