ਰੇਲ ਗੱਡੀ ਹੇਠਾਂ ਆਉਣ ਨਾਲ ਮਹਿਲਾ ਦੀ ਮੌਤ

01/22/2020 4:17:51 PM

ਮੋਗਾ (ਸੰਜੀਵ): ਅੱਜ ਦੁਪਹਿਰ ਮੋਗਾ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਦੇ ਹੇਠਾਂ ਆਉਣ ਨਾਲ ਇਕ ਮਹਿਲਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜੀ.ਆਰ.ਪੀ. ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਲਾਲ ਚੰਦ ਨੇ ਦੱਸਿਆ ਕਿ ਅੱਜ ਦੁਪਹਿਰ ਮ੍ਰਿਤਕ ਸਰੋਜ ਰਾਣੀ ਪਤਨੀ ਰਾਜ ਕੁਮਾਰ ਨਿਵਾਸੀ ਭੀਮ ਨਗਰ ਕੈਂਪ ਨਾਮ ਚਰਚਾ ਗੁਰਦੁਆਰੇ 'ਚ ਇਕ ਭੋਗ 'ਤੇ ਗਈ ਸੀ, ਤੇ ਉੱਥੇ ਵਾਪਸ ਆਉਂਦੇ ਹੋਏ ਅਚਾਨਕ ਰੇਲਵੇ ਲਾਈਨ ਕਰਾਸ ਕਰਦੇ ਹੋਏ ਅਚਾਨਕ ਟਰੇਨ ਦੇ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਸਮਾਜ ਸੇਵਾ ਸੁਸਾਇਟੀ ਦੀ ਸਹਾਇਤਾ ਨਾਲ ਜੀ.ਆਰ.ਪੀ. ਨੇ ਲਾਸ਼ ਨੂੰ ਮਥੁਰਾਦਾਸ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।

Shyna

This news is Content Editor Shyna