ਲਾਕਡਾਊਨ ਖਤਮ ਹੁੰਦੇ ਹੀ ਟ੍ਰੈਫਿਕ ਸਮੱਸਿਆ ਹੋਈ ਉਜ਼ਾਗਰ,ਲੱਗੇ ਜਾਮ

06/02/2020 11:52:26 PM

ਕੋਟਕਪੂਰਾ, (ਡਾ. ਦਿਵੇਦੀ)- 2 ਮਹੀਨੇ ਬਾਅਦ ਜਿੱਥੇ ਬਾਜ਼ਾਰਾਂ ਵਿਚ ਰੌਣਕਾ ਪਰਤ ਆਈਆਂ ਹਨ। ਉੱਥੇ ਪਹਿਲਾਂ ਦੀ ਤਰਾਂ ਪ੍ਰਦੂਸ਼ਣ ਦੇ ਨਾਲ-ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਉਜ਼ਾਗਰ ਹੋ ਗਈ ਅੱਜ ਕੋਟਕਪੂਰਾ ਦੇ ਮਹਿਤਾ ਚੌਕ ਤੋਂ ਰੇਲਵੇ ਰੋਡ ਢੋਡਾ ਚੌਕ ਤੱਕ ਤਕਰੀਬਨ ਅੱਧਾ ਘੰਟਾ ਜਾਮ ਰਿਹਾ। ਆਵਾਜਾਈ ਬੂਰੀ ਤਰਾਂ ਪ੍ਰਭਾਵਿਤ ਰਹੀ ਲੋਕ ਆਪਣੀਆਂ ਕਾਰਾਂ ’ਤੇ ਸਵਾਰ ਹੋ ਕੇ ਬਾਜ਼ਾਰ ਵਿਚ ਖਰੀਦਦਾਰੀ ਕਰਨ ਇਸ ਤਰਾਂ ਆਏ ਜਿਵੇਂ ਮੈਰਿਜ ਪੈਲੇਸ ’ਤੇ ਜਾਂ ਸਿਆਸੀ ਲੀਡਰ ਦੀ ਰੈਲੀ ’ਤੇ ਆਏ ਹੋਣ ਸ਼ਹਿਰ ਨਿਵਾਸੀ ਸ਼ੋਸ਼ਲ ਵਰਕਰ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈੱਲਫੇਅਰ ਕਮੇਟੀ ਅਤੇ ਬ੍ਰਾਹਮਨ ਵਿਕਾਸ ਮੰਚ ਦੇ ਆਗੂ ਕਮਲਕਾਂਤ ਚਤੁਰਵੇਦੀ, ਅਮਿਤ ਬਾਂਸਲ, ਰਾਜੂ ਦਿਉੜਾ, ਰਾਜਿੰਦਰ ਦਿਊੜਾ, ਸੁਧੀਰ ਜੈਨ ਅਤੇ ਹੋਰਾਂ ਨੇ ਮੌਕੇ ’ਤੇ ਕਿਹਾ ਕਿ ਪਹਿਲਾਂ ਤਾਂ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕ ਆਪਸ ਵਿਚ ਦੂਰੀ ਅਤੇ ਮੂੰਹ ’ਤੇ ਮਾਸਕ ਪੂਰੀ ਤਰਾਂ ਨਹੀਂ ਪਾ ਰਹੇ ਦੂਸਰਾ ਮੋਟਰਸਾਇਕਲਾਂ ’ਤੇ 3-3 ਵਿਅਕਤੀ ਅਕਸਰ ਘੁੰਮ ਰਹੇ ਹਨ ਕਾਰਾਂ ਵਿਚ ਵੀ 5-5, 6-6 ਪਰਿਵਾਰ ਮੈਂਬਰ ਬਿਨਾਂ ਮਾਸਕ ਪਹਿਣੇ ਘੁੰਮਣ ਲੱਗ ਗਏ ਹਨ। ਜਦ ਕਿ ਅਜੇ ਪੂਰੀ ਤਰਾਂ ਕੋਰੋਨਾ ਵਾਇਰਸ ਦਾ ਖਤਰਾ ਟਲੀਆ ਨਹੀਂ ਉਨ੍ਹਾਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਤੋਂ ਮੰਗ ਕੀਤੀ ਕਿ ਟ੍ਰੈਫਿਕ ਪੁਲਸ ਦੇ ਕਰਮਚਾਰੀ ਰੇਲਵੇ ਰੋਡ, ਢੋਡਾ ਚੌਕ, ਪੁਰਾਣੀ ਦਾਣਾ ਮੰਡੀ, ਮਹਿਤਾ ਚੌਕ, ਗੁਰਦੁਆਰਾ ਬਾਜ਼ਾਰ ਆਦਿ ਤੈਨਾਤ ਕੀਤੇ ਜਾਣ ਤਾਂ ਕਿ ਟ੍ਰੈਫਿਕ ਜਾਮ ਨਾ ਹੋਵੇ ਅਤੇ ਲੋਕਾਂ ਨੂੰ ਸਮੱਸਿਆ ਨਾ ਹੋਵੇ ਜੋ ਕੋਈ ਮਜ਼ਬੂਰੀ ਵਿਚ ਇੱਧਰ ਬਾਜ਼ਾਰ ਵਿਚ ਅਨੇਕਾਂ ਹਸਪਤਾਲਾਂ ਵਿਚ ਜਾਨ ਵਾਲੇ ਮਰੀਜ਼ ਅਕਸਰ ਇਸ ਜਾਮ ਕਾਰਣ ਪ੍ਰੇਸ਼ਾਨ ਹੋ ਰਹੇ ਹਨ।


Bharat Thapa

Content Editor

Related News