ਟ੍ਰੈਫ਼ਿਕ ਪੁਲਸ ਨੇ ਮਾਸਕ ਨਾ ਪਾਉਣ ਅਤੇ ਬਿਨਾਂ ਦਸਤਾਵੇਜਾਂ ਤੋਂ ਘੁੰਮਣ ਵਾਲੇ ਦੇ ਕੀਤੇ ਚਲਾਨ

08/05/2020 4:33:09 PM

ਭਵਾਨੀਗੜ੍ਹ (ਕਾਂਸਲ): ਸਥਾਨਕ ਇਲਾਕੇ 'ਚ ਕੋਰੋਨਾ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਦੇਖ ਹਰਕਤ 'ਚ ਆਏ ਪ੍ਰਸਾਸ਼ਨ ਵਲੋਂ ਸਖ਼ਤੀ ਨਾਲ ਹਦਾਇਤਾਂ ਦੀ ਪਾਲਣਾ ਕਰਵਾਉਣ ਦੇ ਉਦੇਸ਼ ਤਹਿਤ ਅੱਜ ਸਥਾਨਕ ਟ੍ਰੈਫ਼ਿਕ ਪੁਲਸ ਵਲੋਂ ਸ਼ਹਿਰ ਦੇ ਮੇਨ ਬਾਜ਼ਾਰ 'ਚ ਨਾਕਾਬੰਦੀ ਕਰਕੇ ਬਿਨਾਂ ਮਾਸਕ ਪਹਿਨੇ ਘੁੰਮਣ ਵਾਲੇ ਵਿਅਕਤੀਆਂ ਅਤੇ ਬਿਨਾਂ ਦਸਤਾਵੇਜਾਂ ਦੇ ਘੁੰਮ ਰਹੇ ਵਾਹਨ ਚਾਲਕਾਂ ਦੇ ਚਾਲਨ ਕੀਤੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆ ਟ੍ਰੈਫ਼ਿਕ ਪੁਲਸ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸਾਹਿਬ ਸਿੰਘ ਅਤੇ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ ਬੀਬੜ ਨੇ ਦੱਸਿਆ ਕਿ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਸੰਕਟ ਦੇ ਕਾਰਨ ਬਜ਼ਾਰਾਂ 'ਚ ਭੀੜ ਘੱਟ ਕਰਨ ਅਤੇ ਹੋਰ ਜ਼ਰੂਰੀ ਸਾਵਧਾਨੀਆਂ ਰੱਖਣ ਦੀਆਂ ਜਾਰੀ ਕੀਤੀਆਂ ਹਦਾਇਤਾਂ ਦੇ ਉਲਟ ਸਥਾਨਕ ਮੇਨ ਬਜ਼ਾਰ ਵਿਖੇ ਭੀੜ ਜ਼ਿਆਦਾ ਹੋਣ ਦੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੁਲਸ ਵਲੋਂ ਮੇਨ ਬਾਜ਼ਾਰ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਬਜ਼ਾਰ 'ਚ ਭੀੜ ਘੱਟ ਕਰਨ ਲਈ ਸਾਰੇ ਰਸ਼ਤਿਆਂ ਉਪਰ ਬੈਰੀਗੇਡਿੰਗ ਕਰਕੇ ਹੈਵੀ ਅਤੇ ਚਾਰ ਪਹੀਆ ਵਾਹਨਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਕੀਤੀ ਗਈ ਹੈ ਅਤੇ ਬਾਜ਼ਾਰ 'ਚ ਬਿਨਾਂ ਮਾਸਕ ਪਹਿਨੇ ਘੁੰਮਣ ਵਾਲੇ ਵਿਅਕਤੀਆਂ ਦੇ ਨਾਲ-ਨਾਲ ਘੱਟ ਦਸਤਾਵੇਜ ਅਤੇ ਪਟਾਕੇ ਮਾਰਨ ਵਾਲੇ ਬੋਲਟ ਮੋਟਰਸਾਈਕਲ ਚਾਲਕਾਂ ਦੇ ਚਲਾਨ ਕੀਤੇ ਗਏ ਹਨ ਅਤੇ ਇਹ ਕਾਰਵਾਈ ਆਉਣ ਵਾਲੇ ਦਿਨਾਂ 'ਚ ਲਗਾਤਾਰ ਜਾਰੀ ਰਹੇਗੀ। 

ਇਹ ਵੀ ਪੜ੍ਹੋ: ਸੜਕ 'ਤੇ ਘੁੰਮ ਰਹੇ ਪਸ਼ੂ ਨੇ ਲਈ ਨੌਜਵਾਨ ਦੀ ਜਾਨ, ਉਜੜਿਆ ਘਰ

ਅੱਜ ਮੇਨ ਬਜ਼ਾਰ ਵਿਖੇ ਇਕ ਬੋਲਟ ਮੋਟਰਸਾਇਕਲ ਉਪਰ ਸਵਾਰ ਤਿੰਨ ਨੌਜਵਾਨਾਂ ਨੂੰ ਜਦੋਂ ਪੁਲਸ ਨੇ ਰੁਕਣ ਦਾ ਇਸ਼ਾਰਾਂ ਕੀਤਾ ਤਾਂ ਚਾਲਕ ਨੇ ਪੁਲਸ ਦੇ ਇਸ਼ਾਰੇ ਨੂੰ ਅਣਦੇਖਿਆਂ ਕਰਕੇ ਜਦੋਂ ਮੋਟਰਸਾਇਕਲ ਨੂੰ ਤੇਜ ਰਫ਼ਤਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਇਕਲ ਦੇ ਪਿਛੇ ਬੈਠਾ ਵਿਅਕਤੀ ਪਿਛੇ ਹੀ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਪੁਲਸ ਕਰਮਚਾਰੀਆਂ ਨੇ ਦੱਸਿਆ ਕਿ ਉਕਤ ਮੋਟਰਸਾਇਕਲ ਚਾਲਕ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


Shyna

Content Editor

Related News