ਟ੍ਰੈਫਿਕ ਪਲਸ ਦੀ ਵੱਡੀ ਕਾਰਵਾਈ, ਪਟਾਕੇ ਪਾਉਣ ਵਾਲੇ 102 ਮੋਟਰਸਾਈਕਲਾਂ ਦੇ ਕੱਟੇ ਚਲਾਨ

02/13/2020 1:28:33 PM

ਪਟਿਆਲਾ (ਇੰਦਰ): ਟ੍ਰੈਫਿਕ ਪੁਲਸ ਵੱਲੋਂ ਵੱਖ-ਵੱਖ ਨਾਕਿਆਂ ਦੌਰਾਨ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਕਲਾਂ 'ਤੇ ਵੱਡੀ ਕਾਰਵਾਈ ਕਰਦਿਆਂ 15 ਦਿਨਾਂ ਵਿਚ 150 ਦੇ ਕਰੀਬ ਮੋਟਰਸਾਈਕਲ ਜ਼ਬਤ ਕੀਤੇ ਹਨ। 102 ਦੇ ਚਲਾਨ ਕੀਤੇ ਹਨ। ਇਨ੍ਹਾਂ ਵਿਚ ਜ਼ਿਆਦਾ ਉਹ ਮੋਟਰਸਾਈਕਲ ਹਨ ਜਿਨ੍ਹਾਂ ਵਿਚ ਪਟਾਕੇ ਪਾਉਣ ਵਾਲਾ ਜੰਤਰ ਫਿੱਟ ਕੀਤਾ ਹੋਇਆ, ਜੋ ਰੇਸ ਦੇਣ 'ਤੇ ਪਟਾਕੇ ਪਾਉਣੇ ਸ਼ੁਰੂ ਕਰ ਦਿੰਦਾ ਹੈ। ਜ਼ਬਤ ਕੀਤੇ ਮੋਟਰਸਾਈਕਲ ਪੰਜਾਬੀ ਯੂਨੀਵਰਸਿਟੀ ਨੇੜਿਓਂ ਫੜੇ ਗਏ ਹਨ। ਟ੍ਰੈਫਿਕ ਪੁਲਸ ਸਿਟੀ-2 ਦੀ ਇਸ ਕਾਰਵਾਈ ਨੇ ਜਿਥੇ ਬੁਲੇਟ ਸ਼ੌਕੀਨਾਂ ਵਿਚ ਸਹਿਮ ਪੈਦਾ ਕਰ ਦਿੱਤਾ ਹੈ, ਉਥੇ ਹੀ ਅਮਨ-ਪਸੰਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਇਸ ਸਬੰਧੀ ਟ੍ਰੈਫਿਕ ਪੁਲਸ ਸਿਟੀ-2 ਦੇ ਇੰਚਾਰਜ ਸਬ-ਇੰਸਪੈਕਟਰ ਭਗਵਾਨ ਸਿੰਘ ਲਾਡੀ ਨੇ ਦੱਸਿਆ ਕਿ ਵ੍ਹੀਕਲ ਐਕਟ 1981 ਤਹਿਤ ਪਟਾਕੇ ਪਾਉਣ ਵਾਲੇ ਵਾਹਨ ਚਾਲਕਾਂ ਦੇ 15 ਦਿਨਾਂ ਦੌਰਾਨ 150 ਤੋਂ ਵੱਧ ਬੁਲੇਟ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ। 102 ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਟਾਕੇ ਪਾਉਣ ਵਾਲੇ ਵਾਹਨਾਂ ਨੂੰ ਫੜੇ ਜਾਣ 'ਤੇ ਚਾਲਕ ਨੂੰ ਜੁਰਮਾਨੇ ਦੇ ਨਾਲ-ਨਾਲ 6 ਸਾਲ ਦੀ ਕੈਦ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਟਰਸਾਈਕਲ ਪਟਾਕੇ ਪਾਉਂਦਾ ਸਥਾਨਕ ਲੋਕਾਂ ਨੂੰ ਮਿਲਦਾ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਐਪ 'ਤੇ ਪਾਉਣ 'ਤੇ ਵੀ ਚਲਾਨ ਹੋਵੇਗਾ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ।ਟ੍ਰੈਫਿਕ

ਪਲਸ ਦੀ ਵੱਡੀ ਕਾਰਵਾਈ, ਪਟਾਕੇ ਪਾਉਣ ਵਾਲੇ 102 ਮੋਟਰਸਾਈਕਲਾਂ ਦੇ ਕੱਟੇ ਚਲਾਨ
ਪਟਿਆਲਾ (ਇੰਦਰ)-ਟ੍ਰੈਫਿਕ ਪੁਲਸ ਵੱਲੋਂ ਵੱਖ-ਵੱਖ ਨਾਕਿਆਂ ਦੌਰਾਨ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਕਲਾਂ 'ਤੇ ਵੱਡੀ ਕਾਰਵਾਈ ਕਰਦਿਆਂ 15 ਦਿਨਾਂ ਵਿਚ 150 ਦੇ ਕਰੀਬ ਮੋਟਰਸਾਈਕਲ ਜ਼ਬਤ ਕੀਤੇ ਹਨ। 102 ਦੇ ਚਲਾਨ ਕੀਤੇ ਹਨ। ਇਨ੍ਹਾਂ ਵਿਚ ਜ਼ਿਆਦਾ ਉਹ ਮੋਟਰਸਾਈਕਲ ਹਨ ਜਿਨ੍ਹਾਂ ਵਿਚ ਪਟਾਕੇ ਪਾਉਣ ਵਾਲਾ ਜੰਤਰ ਫਿੱਟ ਕੀਤਾ ਹੋਇਆ, ਜੋ ਰੇਸ ਦੇਣ 'ਤੇ ਪਟਾਕੇ ਪਾਉਣੇ ਸ਼ੁਰੂ ਕਰ ਦਿੰਦਾ ਹੈ। ਜ਼ਬਤ ਕੀਤੇ ਮੋਟਰਸਾਈਕਲ ਪੰਜਾਬੀ ਯੂਨੀਵਰਸਿਟੀ ਨੇੜਿਓਂ ਫੜੇ ਗਏ ਹਨ। ਟ੍ਰੈਫਿਕ ਪੁਲਸ ਸਿਟੀ-2 ਦੀ ਇਸ ਕਾਰਵਾਈ ਨੇ ਜਿਥੇ ਬੁਲੇਟ ਸ਼ੌਕੀਨਾਂ ਵਿਚ ਸਹਿਮ ਪੈਦਾ ਕਰ ਦਿੱਤਾ ਹੈ, ਉਥੇ ਹੀ ਅਮਨ-ਪਸੰਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਇਸ ਸਬੰਧੀ ਟ੍ਰੈਫਿਕ ਪੁਲਸ ਸਿਟੀ-2 ਦੇ ਇੰਚਾਰਜ ਸਬ-ਇੰਸਪੈਕਟਰ ਭਗਵਾਨ ਸਿੰਘ ਲਾਡੀ ਨੇ ਦੱਸਿਆ ਕਿ ਵ੍ਹੀਕਲ ਐਕਟ 1981 ਤਹਿਤ ਪਟਾਕੇ ਪਾਉਣ ਵਾਲੇ ਵਾਹਨ ਚਾਲਕਾਂ ਦੇ 15 ਦਿਨਾਂ ਦੌਰਾਨ 150 ਤੋਂ ਵੱਧ ਬੁਲੇਟ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ। 102 ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਟਾਕੇ ਪਾਉਣ ਵਾਲੇ ਵਾਹਨਾਂ ਨੂੰ ਫੜੇ ਜਾਣ 'ਤੇ ਚਾਲਕ ਨੂੰ ਜੁਰਮਾਨੇ ਦੇ ਨਾਲ-ਨਾਲ 6 ਸਾਲ ਦੀ ਕੈਦ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਟਰਸਾਈਕਲ ਪਟਾਕੇ ਪਾਉਂਦਾ ਸਥਾਨਕ ਲੋਕਾਂ ਨੂੰ ਮਿਲਦਾ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਐਪ 'ਤੇ ਪਾਉਣ 'ਤੇ ਵੀ ਚਲਾਨ ਹੋਵੇਗਾ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ।


Shyna

Content Editor

Related News