ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ

01/13/2021 5:37:25 PM

ਭਵਾਨੀਗੜ੍ਹ (ਵਿਕਾਸ/ ਸੰਜੀਵ): ਪਿੰਡ ਘਰਾਚੋਂ ਨੇੜੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੀ ਲਪੇਟ ’ਚ ਆ ਜਾਣ ਕਾਰਣ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਦੂਜਾ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ’ਚ ਜ਼ਖਮੀ ਜ਼ੇਰੇ ਇਲਾਜ ਤਾਰਾ ਸਿੰਘ ਵਾਸੀ ਨਾਗਰਾ ਨੇ ਦੱਸਿਆ ਕਿ ਉਹ ਤੇ ਬਘੇਲ ਸਿੰਘ (35) ਵਾਸੀ ਨਾਗਰਾ ਨਾਲ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਖਤਮ ਕਰ ਕੇ ਸੰਗਰੂਰ ਤੋਂ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਵਾਪਸ ਪਰਤ ਰਹੇ ਸਨ ਤਾਂ ਇਸ ਦੌਰਾਨ ਪਿੰਡ ਘਰਾਚੋਂ ਨੇੜੇ ਨਾਗਰਾ ਸਾਈਡ ਤੋਂ ਆਉਂਦੀ ਇਕ ਤੇਜ਼ ਰਫਤਾਰ ਟਰੈਕਟਰ ਟਰਾਲੀ ਜਿਸ ਦੀ ਅਗਲੀ ਲਾਈਟ ਬੰਦ ਸੀ ਦੇ ਚਾਲਕ ਨੇ ਆਪਣਾ ਟਰੈਕਟਰ ਉਨ੍ਹਾਂ ਦੇ ਮੋਟਰਸਾਈਕਲ ’ਚ ਮਾਰ ਦਿੱਤਾ। ਟਰੈਕਟਰ ਟਰਕਾਉਣ ਤੋਂ ਬਾਅਦ ਉਹ ਤੇ ਬਘੇਲ ਸਿੰਘ ਸੜਕ ’ਤੇ ਜਾ ਡਿੱਗੇ ਤੇ ਮੌਕਾ ਦੇਖ ਕੇ ਚਾਲਕ ਟਰੈਕਟਰ-ਟਰਾਲੀ ਸਮੇਤ ਫਰਾਰ ਹੋ ਗਿਆ। ਮੌਕੇ ’ਤੇ ਰਾਹਗੀਰਾਂ ਵੱਲੋਂ ਉਨ੍ਹਾਂ ਦੋਵਾਂ ਨੂੰ ਜ਼ਖਮੀ ਹਾਲਤ ’ਚ ਸੰਗਰੂਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਜਿੱਥੇ ਪਹੁੰਚਦੇ ਹੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਬਘੇਲ ਸਿੰਘ ਨੇ ਦਮ ਤੋੜ ਦਿੱਤਾ।

Shyna

This news is Content Editor Shyna