ਵਿਦੇਸ਼ ਭੇਜਣ ਦੇ ਨਾਮ ਤੇ ਟੂਰ ਐਂਡ ਟਰੈਵਲ ਏਜ਼ਟ ਨੇ ਮਾਰੀ ਲੱਖਾ ਰੁਪਏ ਠੱਗੀ

07/07/2019 3:34:24 AM

ਫਿਰੋਜ਼ਪੁਰ (ਹਰਚਰਨ,ਬਿੱਟੂ) ਪੰਜਾਬ ਦੇ ਮੰਜੂਦਾ ਹਲਾਤਾ ਨੂੰ ਦੇਖਦੇ ਹੋਏ ਜਨਤਾ ਅੰਦਰ ਵਿਦੇਸ਼ ਜਾਣ ਦੀ ਲਾਲਸਾ ਦਿਨ-ਦਿਨ ਬ ਦਿਨ ਵੱਧਦੀ ਜਾ ਰਹੀ ਹੈ ਅਤੇ ਲੌਕ ਬਿਨਾ ਸੋਚੇ ਸਮਝੇ ਵਿਸੇਸ਼ ਜਾਣ ਦੇ ਚੱਕਰਾਂ ਵਿਚ ਠੱਗੇ ਜਾ ਰਹੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਕੁਝ ਵਿਅਕਤੀਆਂ ਵੱਲੋ ਫਿਰੋਜ਼ਪੁਰ ਦੇ ਟੂਰ ਐਂਡ ਟਰੈਵਲ ਏਜੰਟ ਵੱਲੋ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੱਖਾ ਰੁਪਏ ਦੀ ਠੱਗੀ ਮਾਰ ਲਈ । ਠੱਗੀ ਦੇ ਸ਼ਿਕਾਰ ਵਿਅਕਤੀਆਂ ਨੇ ਪੁਲੀਸ ਦੇ ਉਚ ਅਧਿਕਾਰੀਆਂ ਦੀ ਠੱਗੀ ਮਾਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਲਈ ਦਰਖਾਸ਼ਤ ਦਿਤੀ ਪਰ ਪੁਲੀਸ ਵੱਲੋ ਕਾਰਵਾਈ ਵਿਚ ਵਰਤੀ ਜਾਂਦੀ ਢਿੱਲ ਨੂੰ ਦੇਖਿਆ ਠੱਗੀ ਦੇ ਸ਼ਿਕਾਰ ਵਿਅਕਤੀ ਰੇਸ਼ਮ ਸਿੰਘ,ਸੁਖਵਿੰਦਰ ਸਿੰਘ ਪੁੱਤਰ ਬੂਟਾਂ ਸਿੰਘ ਵਾਸੀ ਟਿੱਬੀ ਖੁਰਦ, ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਅਰਨੀ ਵਾਲਾ, ਪਰਮਿੰਦਰ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਨਿਉ ਪ੍ਰੀਤ ਨਗਰ ਫਿਰੋਜ਼ਪੁਰ ਸ਼ਹਿਰ, ਗੁਰਜੰਟ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗਡੋਡੂ ਭੱਟੀ ਨੇ ਦੱÎਸਆ ਕਿ ਧੰਜੂ ਟੂਰ ਐਂਡ ਟਰੈਵਲ ਏਜੰਟ ਅੰਦਰੂਨੀ ਜੀਰਾ ਗੇਟ ਫਿਰੋਜ਼ਪੁਰ ਦੇ ਮਾਲਕ ੇ ਗੁਰਮੁੱਖ ਸਿੰਘ ਪੁੱਤਰ ਮੋਹਨ ਸਿੰਘ, ਹਰਦੀਪ ਸਿੰਘ ਅਤੇ ਮਨਦੀਪ ਸਿੱਘ ਪੁੱਤਰ ਗੁਰਮੁੱਖ ਵੱਲੋ ਸਾਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰੀ ਹੈ। ਠੱਗੀ ਦੇ ਸ਼ਿਕਾਰ ਲੌਕਾ ਨੇ ਇਸ ਸਬੰਧੀ ਅਪ੍ਰੈਲ 2019 ਨੂੰ ਪੁਲੀਸ ਅਧਿਕਾਰੀਆ ਨੂੰ ਦਰਖਾਸ਼ਤ ਦਿਤੀ ਜਿਸ ਦੀ ਪਡ਼ਤਾਲ ਐਂਟੀਫਰਾਡ ਸਟਾਫ ਫਿਰੋਜ਼ਪੁਰ ਵੱਲੋ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਮਹੀਨੇਆ ਤੋ ਇਨਸਾਫ ਨਹੀ ਮਿਲਿਆ ਤਾਂ ਇਹਨਾ ਵੱਲੋ ਪ੍ਰੈਸ ਕੱਲਬ ਫਿਰੋਜ਼ਪੁਰ ਵਿਖੇ ਪ੍ਰੈਸ ਵਾਰਤਾ ਕਰਕੇ ਦਿੱਸਆ ਕਿ ਠੱਗਾ ਵੱਲੋ ਸੁਖਵਿੰਦਰ ਸਿੰਘ, ਧਰਮਿੰਦਰ ਸਿੰਘ ਕੋਲੋ ਢਾਈ,ਢਾਈ ਲੱਖ ਰੁਪਏ , ਅਤੇ ਗੁਰਜੱਟ ਸਿੰਘ ਤੋ 75 ਹਜ਼ਾਜ ਰੁਪਏ, ਅਤੇ ਰੇਸ਼ਮ ਸਿੰਘ ਤੋ 16 ਲੱਖ ਰੁਪਏ ਵਿਚ ਗੱਲ ਕੀਤੀ ਅਤੇ ਵਰਕ ਪਰਮਟ ਲਈ ਲਈ 15 ਲੱਖ 30 ਹਜ਼ਾਰ ਰੁਪਏ ਲਏ ਗਏ ਹਨ। ਇਹਨਾ ਕਿਹਾ ਨਾ ਇਹਨਾ ਵਿਅਕਤੀਆਂ ਨੇ ਸਾਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਸਾਡੇ ਪੈੇਸੇ ਵਾਪਿਸ ਕੀਤੇ ਇਹਨਾ ਉਚ ਆਧਿਕਾਰੀਆ ਤੋ ਮੰਗ ਕੀਤੀ ਹੈ ਦੋਸ਼ੀਆਂ ਨੂੰ ਫਡ਼ਕੇ ਸਾਡੇ ਪੈਸੇ ੇ ਵਾਪਿਸ ਦਵਾਏ ਜਾਣ।

Bharat Thapa

This news is Content Editor Bharat Thapa