ਟੀ. ਬੀ. ਦੀ ਜਾਂਚ ਲਈ ਵਰਤੀ ਜਾਂਦੀ ਟੂਨੇਟ ਮਸ਼ੀਨ ਨਾਲ ਹੋਵੇਗੀ ਕੋਰੋਨਾ ਦੀ ਜਾਂਚ

05/27/2020 12:47:33 AM

ਲੁਧਿਆਣਾ, (ਰਾਜ)— ਟੂਨੇਟ ਮਸ਼ੀਨ ਦੀ ਵਰਤੋਂ ਹੁਣ ਕੋਰੋਨਾ ਵਾਇਰਸ ਦੇ ਸੈਂਪਲ ਟੈਸਟ 'ਚ ਕੀਤੀ ਜਾਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਇਸ ਮਸ਼ੀਨ ਦੀ ਵਰਤੋਂ ਟੀ. ਬੀ. ਦੀ ਜਾਂਚ ਲਈ ਕੀਤੀ ਜਾਂਦੀ ਸੀ। ਆਈ. ਸੀ. ਐੱਮ. ਆਰ. ਨੇ ਮਸ਼ੀਨ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਜਲਦ ਹੀ ਸਿਵਲ ਹਸਪਤਾਲ 'ਚ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਸ਼ੀਨ ਰਾਹੀਂ ਕੋਰੋਨਾ ਦੀ ਰਿਪੋਰਟ ਦੋ ਘੰਟਿਆਂ 'ਚ ਆ ਜਾਵੇਗੀ।
ਅਸਲ 'ਚ, ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਕਰਨ ਲਈ ਫਰੀਦਕੋਟ, ਪਟਿਆਲਾ ਜਾਂ ਫਿਰ ਡੀ. ਐੱਮ. ਸੀ. ਲੁਧਿਆਣਾ 'ਚ ਭੇਜੇ ਜਾ ਰਹੇ ਸਨ, ਜਿਸ 'ਚ ਰਿਪੋਰਟ ਆਉਣ 'ਚ ਸਮਾਂ ਲੱਗ ਜਾਂਦਾ ਸੀ। ਵਿਭਾਗ ਨੂੰ ਕਾਫੀ ਦਿਨਾਂ ਤਕ ਉਡੀਕ ਕਰਨੀ ਪੈਂਦੀ ਸੀ। ਹੁਣ ਸੈਂਪਲ ਟੈਸਟਿੰਗ ਲਈ ਸੈਂਟ੍ਰਲ ਟੀ. ਬੀ. ਡਵੀਜ਼ਨ ਦਿੱਲੀ ਵੱਲੋਂ ਟੂਨੇਟ ਮਸ਼ੀਨ ਭੇਜੀ ਜਾ ਰਹੀ ਹੈ, ਜੋ ਕਿ ਸਿਵਲ ਹਸਪਤਾਲ 'ਚ ਲਗਾਈ ਜਾਵੇਗੀ। ਇਸ ਮਸ਼ੀਨ 'ਚ ਇਕ ਵਾਰ 'ਚ ਕਈ ਸੈਂਪਲ ਟੈਸਟ ਕੀਤੇ ਜਾ ਸਕਦੇ ਹਨ। ਉਧਰ, ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਸ ਮਸ਼ੀਨ ਲਈ ਉਨ੍ਹਾਂ ਨੂੰ ਮਨਜ਼ੂਰੀ ਮਿਲ ਗਈ ਹੈ, ਜੋ ਕਿ ਜਲਦ ਸਿਵਲ ਹਸਪਤਾਲ 'ਚ ਲਾਈ ਜਾਵੇਗੀ।


KamalJeet Singh

Content Editor

Related News