ਸਨੌਰ ਹਲਕੇ 'ਚ ਟਮਾਟਰ ਦੀ ਫਸਲ ਬਰਬਾਦ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

02/10/2020 2:17:35 PM

ਪਟਿਆਲਾ (ਬਖਸ਼ੀ): ਦੇਸ਼ ਦਾ ਅੰਨਦਾਤਾ ਕਿਹਾ ਜਾਣ ਵਾਲਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਕਿਸਾਨ ਝੋਨੇ ਅਤੇ ਕਣਕ ਦੀ ਫਸਲ ਤੋਂ ਬਾਹਰ ਨਿਕਲ ਕੇ ਜੇਕਰ ਸਬਜ਼ੀਆਂ ਆਦਿ ਦੀ ਖੇਤੀ ਕਰਦਾ ਹੈ ਤਾਂ ਉਸ 'ਚ ਵੀ ਉਸ ਨੂੰ ਨਿਰਾਸ਼ਾ ਹੀ ਝੱਲਣੀ ਪੈਂਦੀ ਹੈ ਤਾਜ਼ਾ ਮਾਮਲਾ ਹਲਕਾ ਸਨੌਰ ਦਾ ਸਾਹਮਣੇ ਆਇਆ ਹੈ, ਇੱਥੋਂ ਦੇ ਕਿਸਾਨ ਹਰ ਸਾਲ ਵੱਡੀ ਮਾਤਰਾ 'ਚ ਟਮਾਟਰ ਦੀ ਖੇਤੀ ਕਰਦੇ ਹਨ ਪਰ ਹੁਣ ਇਸ ਟਮਾਟਰ ਦੀ ਖੇਤੀ ਉੱਤੇ ਕੁਦਰਤ ਦੀ ਅਜਿਹੀ ਮਾਰ ਪਈ ਹੈ ਕੀ ਕਿਸਾਨਾਂ ਵੱਲੋਂ ਲਾਈ ਗਈ ਟਮਾਟਰ ਦੀ ਫਸਲ ਕੋਹਰੇ ਦੀ ਮਾਰ ਹੇਠ ਆਉਣ ਕਾਰਨ ਸੜ ਕੇ ਤਬਾਹ ਹੋ ਗਈ ਹੈ।

ਹਲਕਾ ਸਨੌਰ ਦੇ ਪਿੰਡ ਅਸਰਪੁਰ ਕਰਤਾਰਪੁਰ ਜੋਗੀਪੁਰ ਬੁੱਢਣਪੁਰ ਬੋਸਰ ਵਿਖੇ ਟਮਾਟਰ ਦੀ ਫਸਲ ਕੁਦਰਤੀ ਮਾਰ ਕਾਰਨ ਖਰਾਬ ਹੋ ਚੁੱਕੀ ਹੈ। ਇਸੇ ਤਹਿਤ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਹਲਕਾ ਸਨੌਰ ਦੇ ਕਈ ਪਿੰਡਾਂ ਵਿਖੇ ਟਮਾਟਰ ਦੀ ਖਰਾਬ ਹੋਈ ਫਸਲ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇਕ ਕਿੱਲੇ 'ਚ ਘੱਟੋ-ਘੱਟ ਸੱਤਰ ਤੋਂ ਇੱਕ ਲੱਖ ਰੁਪਏ ਤੱਕ ਕਿਸਾਨਾਂ ਦੀ ਟਮਾਟਰ ਦੀ ਫਸਲ ਦੀ ਦੇਖਭਾਲ ਕਰਨ ਲਈ ਖਰਚਾ ਆ ਜਾਂਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਟਮਾਟਰ ਦੀ ਇਸ ਖਰਾਬ ਹੋਈ ਫਸਲ ਦਾ ਮੁਆਵਜ਼ਾ ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਜ਼ਰੂਰ ਦੇਵੇ ਤਾਂ ਜੋ ਆਰਥਿਕ ਤੰਗੀ ਵਿਚੋਂ ਗੁਜ਼ਰ ਰਹੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਐਗਰੀਕਲਚਰ ਦਾ ਮਹਿਕਮਾ ਹੈ ਪਰ ਫਿਰ ਵੀ ਉਨ੍ਹਾਂ ਦਾ ਕੋਈ ਵੀ ਅਧਿਕਾਰੀ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਉਹ ਖੇਤੀ 'ਚ ਵਿਭਿੰਨਤਾ ਲਿਆਉਣ ਲਈ ਕਣਕ ਅਤੇ ਝੋਨੇ ਦੀ ਫਸਲ ਤੋਂ ਹੱਟ ਕੇ ਟਮਾਟਰ ਦੀ ਖੇਤੀ ਇਸ ਇਲਾਕੇ 'ਚ ਕਰਦੇ ਹਨ ਪਰ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਉਨ੍ਹਾਂ ਦੀ ਫਸਲ ਖਰਾਬ ਹੋ ਜਾਂਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕੋਈ ਨਾ ਕੋਈ ਅਧਿਕਾਰੀ ਜਾਣ। ਉਨ੍ਹਾਂ ਦੀ ਸਾਰ ਲਵੇ ਕਿਸਾਨਾਂ ਨੇ ਮੰਗ ਕੀਤੀ ਕਿ ਟਮਾਟਰ ਦੀ ਫਸਲ ਤੇ ਜੋ ਵੀ ਉਨ੍ਹਾਂ ਦਾ ਖਰਚਾ ਹੈ ਉਸ ਦਾ ਕੁਝ ਨਾ ਕੁਝ ਮੁਆਵਜ਼ਾ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇ।

Shyna

This news is Content Editor Shyna