ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

03/29/2021 6:21:43 PM

ਭਵਾਨੀਗੜ੍ਹ (ਕਾਂਸਲ)- ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਸਣੇ ਸੂਬੇ ਦੇ ਹੋਰ ਟੋਲ ਪਲਾਜਿਆਂ ਉਤੇ ਕੰਮ ਕਰਦੇ ਕਰਮਚਾਰੀਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਇਸੇ ਰੋਸ ਵੱਜੋਂ ਅੱਜ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕਾਲਾ ਝਾੜ ਟੋਲ ਪਲਾਜਾ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋਏ ਵਰਕਰਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸ਼ਹਿਯੋਗ ਨਾਲ ਹਾਈਵੇਅ ਉਪਰ ਚੱਕਾ ਜਾਮ ਕਰਕੇ ਦਿੱਤੇ ਸੂਬਾ ਪੱਧਰੀ ਰੋਸ ਧਰਨੇ ਦੌਰਾਨ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ : ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ

PunjabKesari

ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਨੇ ਟੋਲ ਪਲਾਜ਼ਾ ਕੰਪਨੀਆਂ ਨਾਲ ਰੋਡ ਇਕਰਾਰਨਾਮੇ ਅਨੁਸਾਰ ਵੱਡੇ ਮੁਨਾਫ਼ੇ ਟੋਲ ਕੰਪਨੀਆਂ ਨਾਲ ਕੀਤੇ ਹੋਏ ਹਨ, ਜਿਸ ਨਾਲ ਦੇਸ਼ ਦੇ ਲੋਕਾਂ ਦੀਆਂ ਜੇਬਾਂ ’ਚ ਸਿੱਧੇ ਤੌਰ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਇਕਰਾਰਨਾਮੇ ਅਨੁਸਾਰ ਟੋਲ ਬੰਦ ਹੋਣ ’ਤੇ ਵੀ ਕੰਪਨੀਆਂ ਨੂੰ ਸਰਕਾਰ ਦੌਗੁਣਾ ਕੰਪਨਸੈਸਨ ਦਿੰਦੀਆਂ ਹਨ ਪਰ ਟੋਲ ਕੰਪਨੀਆਂ ਵਰਕਰਾਂ ਦੇ ਬਣਦੇ ਹੱਕ ਵੀ ਨਹੀਂ ਦਿੰਦੀਆਂ। 

ਇਹ ਵੀ ਪੜ੍ਹੋ : ਚਲਦੀ ਕਾਰ ਵੇਖਦੇ ਹੀ ਵੇਖਦੇ ਬਰਨਿੰਗ ਕਾਰ ’ਚ ਬਦਲੀ, ਨੌਜਵਾਨ ਨੇ ਇੰਝ ਬਚਾਈ ਆਪਣੀ ਜਾਨ
ਉਨ੍ਹਾਂ ਕਿਹਾ ਕਿ ਜੇਕਰ ਟੋਲ ਪਲਾਜਾ ਕੰਪਨੀਆਂ ਨੇ ਵਰਕਰਾਂ ਦੇ ਰਹਿੰਦੇ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਕੰਪਨੀਆਂ ਨੂੰ ਕੰਪਨਸੈਸਨ ਦੇ ਤੌਰ ਉਤੇ ਵੱਡੇ ਮੁਨਾਫੇ ਨਹੀਂ ਲੈਣ ਦਿੱਤੇ ਜਾਣਗੇ ਅਤੇ ਨਾ ਹੀ ਟੋਲ ਪਲਾਜ਼ਿਆਂ ਨੂੰ ਚੱਲਣ ਦਿੱਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਗਤਾਰ ਸਿੰਘ ਜਿਲ੍ਹਾ ਪ੍ਰਚਾਰਕ ਸਕੱਤਰ, ਅਜੈਬ ਸਿੰਘ ਲਖੇਵਾਲ, ਹਰਜਿੰਦਰ ਸਿੰਘ ਘਰਾਂਚੋਂ, ਨਰੈਣ ਸਿੰਘ, ਮਲਕੀਤ ਸਿੰਘ, ਜਗਤਾਰ ਸਿੰਘ, ਦਵਿੰਦਰਪਾਲ ਸਿੰਘ, ਗੁਰਮੀਤ ਸਿੰਘ, ਰਾਜਿੰਦਰ ਸਿੰਘ, ਨਰਿੰਦਰ ਸਿੰਘ,ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਟੋਲ ਵਰਕਰ ਮੌਜੂਦ ਸਨ।
 
ਇਸ ਮੌਕੇ ਪ੍ਰਸ਼ਸਨ ਵੱਲੋਂ ਪਹੁੰਚੇ ਸਥਾਨਕ ਨਾਇਬ ਤਹਿਸ਼ੀਲਦਾਰ ਰਜੇਸ਼ ਅਹੁੱਜਾਂ ਨੇ ਵਰਕਰਾਂ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਉੱਚ ਅਧਿਕਾਰੀਆਂ ਨਾਲ ਜਲਦ ਇਸ ਸਬੰਧੀ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਅਦ ਵਰਕਰਾਂ ਨੇ ਆਪਣਾ ਰੋਸ ਧਰਨਾ ਖ਼ਤਮ ਕਰਕੇ ਹਾਈਵੇਅ ਉਤੇ ਆਵਾਜਾਈ ਬਹਾਲ ਕੀਤੀ।

ਇਹ ਵੀ ਪੜ੍ਹੋ : ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਨੂੰ ਮਿਲੀ ਦਰਦਨਾਕ ਮੌਤ, ਦੂਰ ਤੱਕ ਘੜੀਸਦਾ ਲੈ ਗਿਆ ਟਰੱਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


shivani attri

Content Editor

Related News