ਪਿੰਡ ਵੜਿੰਗ ਦੇ ਲੋਕਾਂ ਨੇ ਟੋਲ ਪਲਾਜਾ ''ਤੇ ਲਗਾਇਆ ਧਰਨਾ

03/15/2019 1:50:44 AM

ਸ੍ਰੀ ਮੁਕਤਸਰ ਸਾਹਿਬ, (ਪਵਨ) : ਪਿੰਡ ਵੜਿੰਗ ਦੇ ਹੀ ਇਕ ਕਿਸਾਨ ਦੇ ਟਰੈਕਟਰ ਟਰਾਲੀ ਦੀ ਜਬਰਨ ਪਰਚੀ ਕੱਟਣ ਦੀ ਕੋਸ਼ਿਸ ਦੇ ਬਾਅਦ ਲੋਕਾਂ ਨੇ ਟੋਲ ਪਲਾਜਾ ਤੇ ਧਰਨਾ ਲਗਾ ਦਿੱਤਾ। ਮੌਕੇ ਤੇ ਕਵਰੇਜ ਕਰਨ ਦੇ ਲਈ ਪਹੁੰਚੇ ਇਕ ਅਖਬਾਰ ਦੇ ਪੱਤਰਕਾਰ ਦਾ ਉੱਥੇ ਮੌਜੂਦ ਪੁਲਿਸ ਕਰਮੀ ਨੇ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ। ਜਿਸਤੋਂ ਬਾਅਦ ਉਥੇ ਹੰਗਾਮਾ ਵੱਧ ਗਿਆ। ਪਿੰਡ ਵੜਿੰਗ ਦੇ ਲੋਕਾਂ ਦੀ ਟੋਲ ਪਲਾਜਾ ਤੇ ਪਰਚੀ ਨਹੀਂ ਲੱਗਦੀ। ਅੱਜ ਸ਼ਾਮ ਨੂੰ ਇਕ ਕਿਸਾਨ ਆਪਣੇ ਘਰ ਦੇ ਲਈ ਟਰੈਕਟਰ ਟਰਾਲੀ ਤੇ ਇੱਟ ਲੈ ਕੇ ਆ ਰਿਹਾ ਸੀ। ਜਦ ਉਹ ਟੋਲ ਤੋਂ ਗੁਜਰਣ ਲੱਗੇ ਤਾਂ ਉਥੇ ਦੇ ਕਰਮੀਆਂ ਨੇ ਜਬਰਨ ਉਸਦੀ ਪਰਚੀ ਕੱਟਣ ਦੀ ਕੋਸ਼ਿਸ਼ ਕੀਤੀ। ਉਸਦੇ ਨਾਲ ਕਾਫੀ ਬਹਿਸ ਵਗਾਲੀ ਗਲੌਚ ਵੀ ਕੀਤਾ। ਜਿਸਤੋਂ ਬਾਅਦ ਪਿੰਡ ਵਾਸੀਆਂ ਨੇ ਉਥੇ ਧਰਨਾ ਲਗਾ ਦਿੱਤਾ। ਇਸ ਦੌਰਾਨ ਕਵਰੇਜ ਦੇ ਲਈ ਪਹੁੰਚੇ ਅਖਬਾਰ ਦੇ ਪੱਤਰਕਾਰ ਨੇ ਜਦ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਪੁਲਿਸ ਕਰਮਚਾਰੀ ਮੇਜਰ ਸਿੰਘ ਨੇ ਉਸਦਾ ਕੈਮਰ ਖੋਹਣ ਦੀ ਕੋਸ਼ਿਸ਼ ਕੀਤੀ। ਜਿਸਤੋਂ ਬਾਅਦ ਹੰਗਾਮਾ ਹੋਰ ਵੀ ਵੱਧ ਗਿਆ। ਉਸਦੇ ਸਮਰਥਨ ਵਿਚ ਦੂਜੇ ਪੱਤਰਕਾਰ ਵੀ ਪਹੁੰਚ ਗਏ। ਮੌਕੇ ਤੇ ਪਹੁੰਚੇ ਥਾਣਾ ਬਰੀਵਾਲਾ ਮੁਖੀ ਨਿਰਮਲ ਸਿੰਘ ਮਾਨ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਕਰਮੀ ਸਮੇਤ ਟੋਲ ਪਲਾਜਾ ਦੇ ਕਰਮੀਆਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਸਤੋਂ ਬਾਅਦ ਉਹਨਾਂ ਆਪਣਾ ਧਰਨਾ ਸਮਾਪਤ ਕੀਤਾ।

Deepak Kumar

This news is Content Editor Deepak Kumar