ਟੋਹੜਾ ਵਿਖੇ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਨੇ ਲਿਆ ਫਾਹਾ

10/10/2020 5:13:30 PM

ਭਾਦਸੋਂ (ਅਵਤਾਰ): ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਟੌਹੜਾ ਵਿਖੇ ਇਕ 53 ਸਾਲਾ ਦੇ ਕਰੀਬ ਵਿਅਕਤੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਟੋਹੜਾ ਦਾ ਨਜੀਰ ਮਹੁੰਮਦ ਪੁੱਤਰ ਕਾਕਾ ਖਾਂ ਉਮਰ 53 ਸਾਲ ਜੋ ਕਿ ਹਲਵਾਈ ਅਤੇ ਕਰਿਆਨੇ ਦੀ ਦੁਕਾਨ ਕਰਦਾ ਸੀ। ਇਹ ਵਿਅਕਤੀ ਕੁਝ ਦੇਰ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ  ਨੇ ਅੱਜ ਦੁਕਾਨ ਵਿਚ ਹੀ ਫਾਹਾ ਲੈ ਲਿਆ। ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਮ੍ਰਿਤਕ ਦੇ ਪੁੱਤਰ ਸਪੂਰ ਖਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174  ਤਹਿਤ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।


Shyna

Content Editor

Related News