'ਤੰਬਾਕੂ ਦੀ ਡੱਬੀ 'ਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਲਾਉਣਾ ਮੰਦਭਾਗਾ'

05/27/2020 10:04:37 AM

ਨਾਭਾ (ਭੂਪਾ): ਅੱਜ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ , ਜ਼ੋਰਾ ਸਿੰਘ ਚੀਮਾ ਅਤੇ ਬਾਬਾ ਗੁਰਕੀਰਤ ਸਿੰਘ ਅੱਚਲ ਨੇ ਦੱਸਿਆ ਜੇ. ਪੀ. ਬ੍ਰਦਰਜ਼ ਨਾਂ ਦੀ ਕੰਪਨੀ ਵਲੋਂ ਸਾਧੂ ਬਾਬਾ ਜੀ 20 ਦੀ ਤੰਬਾਕੂ ਡੱਬੀ ਉਪਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਲਾਈ ਗਈ ਹੈ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿਚ ਵਸਦੇ ਕਰੋੜਾਂ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਭਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਰਾਮਗੜ੍ਹ ਨੇ ਦੱਸਿਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰਾਂਗੇ ਅਤੇ ਇਸ ਕੰਪਨੀ ਦੇ ਮਾਲਕ ਸਮੇਤ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਵਾਂਗੇ।


Shyna

Content Editor

Related News