ਕੋਰੋਨਾ ਮਹਾਮਾਰੀ ਦੀ ਜੰਗ ਜਿੱਤਣ ਲਈ ਦੁਕਾਨਦਾਰ ਸਹਿਯੋਗ ਦੇਣ ਤੇ ਟੇੈਸਟ ਕਰਵਾਉਣ- SDM

09/15/2020 6:06:22 PM

ਬੁਢਲਾਡਾ (ਬਾਂਸਲ) : ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਫਹਿਤ ਮਿਸ਼ਨ ਤਹਿਤ ਹਰ ਵਿਅਕਤੀ ਅਤੇ ਸੰਸਥਾ ਨੂੰ ਸਹਿਯੋਗੀ ਬਣਾਉਣ ਲਈ ਇਹਤਿਆਤ ਦੀ ਪਾਲਣਾ ਸੰਬੰਧੀ ਜਾਣਕਾਰੀ ਦੇਣ ਲਈ ਵੱਖ ਵੱਖ ਯੁਨੀਅਨਾਂ ਦੇ ਨੁਮਾਇੰਦਿਆਂ ਨੂੰ ਮਿਲ ਕੇ ਐਸ.ਡੀ.ਐਮ. (ਆਈ.ਏ.ਐਸ) ਸਾਗਰ ਸੇਤੀਆ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿਚ ਐਸ.ਡੀ.ਐਮ. ਨੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਯੁਨੀਅਨ ਦੇ ਅਹੁਦੇਦਾਰਾਂ ਅਤੇ ਮੈਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਪਰਕ ਅਤੇ ਨਜ਼ਦੀਕੀ ਲੋਕਾਂ ਦੇ ਕੋਰੋਨਾ ਟੇੈਸਟ ਕਰਾਉਣਾ ਯਕੀਨੀ ਬਣਾਉਣ।

ਇਸ ਮੌਕੇ ਯੂਨੀਅਨ ਦੇ ਅਹੁੰਦੇਦਾਰਾਂ ਨੇ ਸਮੂਹ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣਾ ਅਤੇ ਆਪਣੇ ਪਰਿਵਾਰਕ ਮੈਬਰਾਂ ਦਾ ਕਰੋਨਾ ਟੈਸਟ ਜ਼ਰੂਰ ਕਰਵਾਈਏ। ਤਾਂ ਜ਼ੋ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਇਸ ਮੀਟਿੰਗ ਵਿਚ ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਣ, ਕਾਂਗਰਸ ਪਾਰਟੀ ਬਲਾਕ ਪ੍ਰਧਾਨ ਤੀਰਥ ਸਵਿਟੀ, ਗਾਰਮੈਟਸ ਸੂ ਐਂਡ ਜਨਰਲ ਸਟੋਰ ਦੇ ਸੈਕਟਰੀ ਜਗਮੋਹਨ (ਜੋਨੀ), ਪੈਸਟੀਸਾਈਡ ਯੁਨੀਅਨ ਦੇ ਪ੍ਰਧਾਨ ਰਾਜ ਕੁਮਾਰ, ਸਟੇਸ਼ਨਰੀ ਯੁਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਆਦਿ ਸ਼ਾਮਲ ਸਨ। 


Harinder Kaur

Content Editor

Related News