ਟਿਕਰੀ ਬਾਰਡਰ ਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਬੋਹੜ ਸਿੰਘ ਦਾ ਭੀਟੀਵਾਲਾ ਵਿਖੇ ਕੀਤਾ ਅੰਤਿਮ ਸੰਸਕਾਰ

01/17/2021 6:22:34 PM

ਮਲੋਟ (ਜੁਨੇਜਾ): ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ 35 ਸਾਲਾਂ ਦੇ ਕਿਸਾਨ ਬੋਹੜ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਭੀਟੀਵਾਲਾ ਵਿਖੇ ਕੀਤਾ ਗਿਆ ਜਿਹੜੇ ਸੈਂਕੜੇ ਦੀ ਗਿਣਤੀ ਵਿਚ ਪੁੱਜੇ ਕਿਸਾਨਾਂ  ਦੀ ਹਾਜਰੀ ਵਿਚ ਆਗੂਆਂ ਨੇ ਬੋਹੜ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਕੱਲ ਸ਼ਨੀਵਾਰ ਨੂੰ ਸਵੇਰੇ ਟਿਕਰੀ ਬਾਰਡਰ ਤੇ ਕਿਸਾਨ ਅੰਦੋਲਨ ਵਿਚ ਵਲੰਟੀਅਰ ਵਜੋਂ ਪਿਛਲੇ 35 ਦਿਨਾਂ ਤੋਂ ਸੇਵਾ ਕਰ ਰਹੇ ਭੀਟੀਵਾਲਾ ਦੇ ਨੌਜਵਾਨ ਕਿਸਾਨ ਬੋਹੜ ਸਿੰਘ ਦਾ ਦਿਹਾਂਤ ਹੋ ਗਿਆ ਸੀ। ਜਿਥੇ ਦੁਪਿਹਰ ਵੇਲੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਵਿਚੋਂ ਸੈਂਕੜੇ ਕਿਸਾਨ ਬੋਹੜ ਸਿੰਘ ਦੇ ਅੰਤਿਮ ਯਾਤਰਾ ਵਿਚ ਪੁੱਜੇ ਅਤੇ ਬੋਹੜ ਸਿੰਘ ਅਮਰ ਰਹੇ ਦੇ ਨਾਅਰੇ ਮਾਰੇ।

ਇਹ ਵੀ ਪੜ੍ਹੋ:  ਦੁਬਈ ’ਚ ਰੋਜ਼ੀ-ਰੋਟੀ ਕਮਾਉਣ ਗਏ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਕਰੇਨ ’ਤੋਂ ਡਿੱਗਣ ਨਾਲ ਮੌਤ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸ਼ਹੀਦ ਬੋਹੜ ਸਿੰਘ ਦੀ ਮ੍ਰਿਤਕ ਦੇਹ ਉਪਰ ਯੂਨੀਅਨ ਦਾ ਝੰਡਾ ਪਾਇਆ  ਅਤੇ ਬੋਹੜ ਸਿੰਘ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਕਿਹਾ ਕਿ ਜਥੇਬੰਦੀ ਹਮੇਸ਼ਾਂ ਇਸ ਪਰਿਵਾਰ ਨਾਲ ਖੜੀ ਰਹੇਗੀ। ਚਿਤਾ ਨੂੰ ਅੱਗ ਮ੍ਰਿਤਕ ਦੇ ਮੁੰਡੇ ਸ਼ਹਿਬਾਜ ਸਿੰਘ ਅਤੇ ਭਰਾ ਦਲਵਿੰਦਰ ਸਿੰਘ ਨੇ ਦਿੱਤੀ।ਪ੍ਰਸਾਸ਼ਨ ਨੇ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਨਾਲ ਦੁੱਖ ਦਾ ਇਜ਼ਹਾਰ ਕੀਤਾ।  

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਅੰਦੋਲਨ ਤੋਂ ਘਰ ਵਾਪਸ ਪਰਤੇ ਕਿਸਾਨ ਤੀਰਥ ਸਿੰਘ ਨੇ ਤੋੜਿਆ ਦਮ

ਇਸ ਮੌਕੇ  ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ , ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਹਰਪਾਲ ਸਿੰਘ ਕਿੱਲਿਆਵਾਲੀ, ਵਿੱਤ ਸਕੱਤਰ ਮਨੋਹਰ ਸਿੰਘ ਸਿੱਖਵਾਲਾ, ਅਜਮੇਰ ਸਿੰਘ ਰੋੜਾਂਵਾਲੀ, ਗੁਰਤੇਜ ਸਿੰਘ ਖੁੱਡੀਆ ਅਤੇ ਨੌਜਵਾਨ ਭਾਰਤ ਸਭਾ ਦੇ ਜਗਦੀਪ ਸਿੰਘ ਖੁੱਡੀਆਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਗੁਰਮੀਤ ਸਿੰਘ ਖੁੱਡੀਆ, ਸੁਖਬੀਰ ਸਿੰਘ ਬਾਦਲ ਦੇ ਸਹਾਇਕ ਅਵਤਾਰ ਸਿੰਘ ਵਣਵਾਲਾ ਪਿੰਡ ਦੇ ਸਰਪੰਚ ਪਵਨਦੀਪ ਸਿੰਘ, ਸੰਜੂ ਛਾਬੜਾ ਸਮੇਤ ਪਤਵੰਤੇ ਹਾਜਰ ਸਨ।

Shyna

This news is Content Editor Shyna