ਟਿਕਟਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਵਿਚ ਹਲਕਾ ਇੰਚਾਰਜੀ ਨੂੰ ਲੈ ਕੇ ਕਾਟੋ-ਕਲੇਸ਼

07/25/2021 10:22:55 AM

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਹਲਕਾ ਇੰਚਾਰਜ ਐਲਾਨਿਆ ਗਿਆ। ਕਾਕਾ ਬਰਾੜ ਨੇ ਇਸ ਉਪਰੰਤ ਹਲਕੇ ਵਿਚ ਆਪਣੀਆਂ ਗਤੀਵਿਧੀਆਂ ਹੋਰ ਤੇਜ਼ ਕਰ ਦਿੱਤੀਆਂ। ਉਧਰ ਅੱਜ ਦੂਜੇ ਪਾਸੇ ਹਲਕਾ ਇੰਚਾਰਜੀ ਦੇ ਦਾਅਵੇਦਾਰ ਜਗਦੀਪ ਸੰਧੂ ਫੱਤਣਵਾਲਾ ਦੇ ਵੱਡੀ ਗਿਣਤੀ ਵਿਚ ਹਮਾਇਤੀ ਉਨ੍ਹਾਂ ਦੇ ਪਿੰਡ ਫੱਤਣਵਾਲਾ ਨਿਵਾਸ ਵਿਖੇ ਪਹੁੰਚੇ ਅਤੇ ਪਾਰਟੀ ਦੇ ਇਸ ਫੈਸਲੇ ਤੇ ਸਵਾਲੀਆ ਚਿੰਨ੍ਹ ਖੜ੍ਹੇ ਕੀਤੇ। ਇਸ ਦੌਰਾਨ ਆਮ ਆਦਮੀ ਪਾਰਟੀ ਤੋਂ ਕੌਂਸਲਰ ਹਰਦੀਪ ਸਿੰਘ, ਭੁਪਿੰਦਰ ਸਿੰਘ ਭਿੰਦਾ, ਗੁਰਮੇਲ ਸਿੰਘ ਸੇਖੋਂ, ਬੋਹੜ ਸਿੰਘ ਆਦਿ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚਾਹੀਦਾ ਕਿ ਉਹ ਜਗਦੀਪ ਸਿੰਘ ਸੰਧੂ ਨੂੰ ਸ੍ਰੀ ਮੁਕਤਸਰ ਸਾਹਿਬ ਹਲਕੇ ਦਾ ਇੰਚਾਰਜ ਲਾਵੇ ਅਤੇ ਇਨ੍ਹਾਂ ਨੂੰ ਹੀ ਸ੍ਰੀ ਮੁਕਤਸਰ ਸਾਹਿਬ ਤੋਂ ਪਾਰਟੀ ਟਿਕਟ ਦਿੱਤੀ ਜਾਵੇ ਤਾਂ ਜੋ ਜਿੱਤ ਪਾਰਟੀ ਦੀ ਝੋਲੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਸੈਕੜਿਆਂ ਦੀ ਗਿਣਤੀ ਵਿਚ ਵਰਕਰ ਇਹੀ ਮੰਗ ਲੈ ਕੇ ਇੱਥੇ ਪਹੁੰਚੇ ਹਨ ਕਿ ਜਗਦੀਪ ਸੰਧੂ ਘਰ ਵਿਚ ਨਾ ਬੈਠਣ ਅਤੇ ਪਾਰਟੀ ਤੋਂ ਮੰਗ ਕਰਨ। 

ਇਹ ਵੀ ਪੜ੍ਹੋ : ਬਠਿੰਡਾ ’ਚ ਮਨਪ੍ਰੀਤ ਬਾਦਲ ਦਾ ਵਿਰੋਧ ਕਰਦੇ ਠੇਕਾ ਮੁਲਾਜ਼ਮਾਂ 'ਤੇ ਲਾਠੀਚਾਰਜ, ਕਈ ਗ੍ਰਿਫ਼ਤਾਰ

ਉਧਰ ਦੂਜੇ ਪਾਸੇ ਜਦ ਇਸ ਮਾਮਲੇ ਵਿਚ ਪਾਰਟੀ ਆਗੂ ਜਗਦੀਪ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਵਰਕਰ ਉਨ੍ਹਾਂ ਘਰ ਪਹੁੰਚੇ। ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਵਰਕਰਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਆਮ ਆਦਮੀ ਪਾਰਟੀ ਨੇ ਬੀਤੇ ਦਿਨ ਜਿਸ ਵਿਅਕਤੀ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ, ਉਹ ਠੀਕ ਨਹੀਂ ਅਤੇ ਇਸ ਸਬੰਧੀ ਇੱਕ ਓਪਨ ਸਰਵੇ ਹੋਣਾ ਚਾਹੀਦਾ ਹੈ।ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਲਈ ਵਰਕਰ ਹੀ ਸਭ ਕੁਝ ਹਨ ਅਤੇ ਉਹ ਵਰਕਰਾਂ ਦੇ ਸਹਾਰੇ ਹਨ, ਜੇਕਰ ਆਮ ਆਦਮੀ ਪਾਰਟੀ ਨੇ ਦੋ ਹਫ਼ਤਿਆਂ ਵਿਚ ਇਸ ਮਾਮਲੇ ’ਚ ਕੋਈ ਕਦਮ ਨਾ ਚੁੱਕਿਆ ਤਾਂ ਜੋਫੈਸਲਾ ਵਰਕਰ ਲੈਣਗੇ ਉਨ੍ਹਾਂ ਨੂੰ ਉਹ ਮਨਜ਼ੂਰ ਹੋਵੇਗਾ।

ਇਹ ਵੀ ਪੜ੍ਹੋ : ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ’


Shyna

Content Editor

Related News